ਗਗਨ ਕੋਕਰੀ ਲੈ ਕੇ ਆ ਰਹੇ ਨੇ ਨਵੇਂ ਸਾਲ ਦਾ ਪਹਿਲਾ ਗੀਤ, ਸ਼ੇਅਰ ਕੀਤਾ ਪੋਸਟਰ

written by Lajwinder kaur | January 13, 2020

ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਇਸ ਸਾਲ ਦਾ ਪਹਿਲਾ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਆਹੋ ਨੀ ਆਹੋ’ ਦਾ ਪੋਸਟਰ ਸ਼ੇਅਰ ਕੀਤਾ ਹੈ। ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਹੈਪੀ ਲੋਹੜੀ ਸਭ ਨੂੰ...18 ਜਨਵਰੀ ਨੂੰ ਆ ਰਿਹਾ ਹੈ ਆਹੋ ਨੀਂ ਆਹੋ( AHO NII AHO)...ਤਿਆਰ ਹੋ ਜਾਓ ਮਜ਼ਾ ਲੈਣ ਲਈ ਸੁਪਰ ਬੀਟ ਤੇ ਸੁਪਰ ਵੀਡੀਓ ਲਈ...2020 ਦੀ ਸ਼ੁਰਆਤ ਇਸ ਗੀਤ ਨਾਲ ਤੇ ਬੈਕ ਟੂ ਬੈਕ ਗੀਤ ਆਉਣਗੇ..’

ਹੋਰ ਵੇਖੋ:ਦਰਸ਼ਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਆਪਣੇ ਫੈਨ ਨਾਲ ਖਿਚਵਾਈ ਇਹ ਸਾਦਗੀ ਵਾਲੀ ਤਸਵੀਰ ਇਸ ਪੋਸਟਰ ਉੱਤੇ ਗਗਨ ਕੋਕਰੀ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ ਤੇ ਕੁਵਰ ਵਿਰਕ ਵੀ ਨਾਲ ਦਿਖਾਈ ਦੇ ਰਹੇ ਹਨ। ਇਹ ਗੀਤ 18 ਜਨਵਰੀ ਨੂੰ ਰਿਲੀਜ਼ ਹੋ ਜਾਵੇਗਾ।
 
View this post on Instagram
 

Aaj milde a Shaam nu 6:45 Te only on PTC PUNJABI VOICE OF PUNJAB ? see u tonight ❤️

A post shared by Gagan Kokri (@gagankokri) on

ਜੇ ਗੱਲ ਕਰੀਏ ਗਗਨ ਕੋਕਰੀ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਖ਼ਾਸ ਬੰਦੇ, ਗੀਟੀਆਂ ਵਰਗੇ ਕਈ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਲਾਟੂ ਯਾਰਾ ਵੇ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ।

0 Comments
0

You may also like