ਗਗਨ ਕੋਕਰੀ ਦੇ ਨਾਲ ਨਾਲ ਉਹਨਾਂ ਦੇ ਟੀਮ ਮੈਂਬਰ ਵੀ ਗਾਇਕੀ ਵਾਲੇ ਕੱਢਦੇ ਨੇ ਵੱਟ, ਦੇਖੋ ਵੀਡੀਓ

Written by  Aaseen Khan   |  August 08th 2019 02:55 PM  |  Updated: August 08th 2019 02:55 PM

ਗਗਨ ਕੋਕਰੀ ਦੇ ਨਾਲ ਨਾਲ ਉਹਨਾਂ ਦੇ ਟੀਮ ਮੈਂਬਰ ਵੀ ਗਾਇਕੀ ਵਾਲੇ ਕੱਢਦੇ ਨੇ ਵੱਟ, ਦੇਖੋ ਵੀਡੀਓ

ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਅਕਸਰ ਆਪਣੇ ਗਾਣਿਆਂ ਅਤੇ ਲਾਈਵ ਪਰਫਾਰਮੈਂਸ ਦੇ ਚਲਦਿਆਂ ਚਰਚਾ 'ਚ ਰਹਿੰਦੇ ਹਨ। ਪਰ ਇਸ ਵਾਰ ਉਹਨਾਂ ਦੇ ਟੀਮ ਮੈਂਬਰ ਸ਼ੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਜੀ ਹਾਂ ਗਗਨ ਕੋਕਰੀ ਦੇ ਕੀ ਬੋਰਡ ਪਲੇਅਰ ਅਖ਼ਤਰ ਦਾ ਵੀਡੀਓ ਉਹਨਾਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਜਿਸ ਦੇ ਚਲਦਿਆਂ ਉਹਨਾਂ ਦੀਆਂ ਤਾਰੀਫਾਂ ਹੋ ਰਹੀਆਂ ਹਨ।

ਇਸ ਵੀਡੀਓ 'ਚ ਉਹਨਾਂ ਦੇ ਲਾਈਵ ਅਖਾੜਿਆਂ 'ਚ ਕੀਅ ਬੋਰਡ ਪਲੇਅ ਕਰਨ ਵਾਲੇ ਅਖਤਰ ਕੀਅ ਬੋਰਡ ਦੇ ਨਾਲ ਨਾਲ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾਉਂਦੇ ਹੋਏ ਵੀ ਸੁਣਾਈ ਦੇ ਰਹੇ ਹਨ। ਗਗਨ ਕੋਕਰੀ ਦਾ ਕਹਿਣਾ ਹੈ 'ਅਖਤਰ ਕਿਆ ਬਾਤ ਏ ਮੇਰਾ ਕੀਅ ਬੋਰਡ ਪਲੇਅਰ ਅਤੇ ਮੇਰੇ ਲਾਈਵ ਬੈਂਡ ਦਾ ਹੁਨਰਮੰਦ ਟੀਮ ਮੈਂਬਰ, ਸੁਣੋ ਤੇ ਦੱਸੋ ਕਿਵੇਂ ਲੱਗਿਆ ਸਭ ਨੂੰ,ਇਸ ਤਰ੍ਹਾਂ ਅਸੀਂ ਕਰਦੇ ਹਾਂ ਅਵਾਜ਼ ਚੈੱਕ'।

ਹੋਰ ਵੇਖੋ : ਧਰਤੀ ਨੂੰ ਬਚਾਉਣ ਲਈ ਅਜਿਹੀ ਸੇਵਾ ਨਿਭਾ ਰਹੇ ਹਨ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ

 

View this post on Instagram

 

People will stare make it worth their while ? NEXT song first look in few days ? TOMORROW see u NEW YORK ?

A post shared by Gagan Kokri (@gagankokri) on

ਗਗਨ ਕੋਕਰੀ ਆਪ ਤਾਂ ਚੰਗੇ ਗਾਇਕ ਹਨ ਹੀ ਨਾਲ ਹੀ ਉਹਨਾਂ ਦੇ ਟੀਮ ਮੈਂਬਰ ਵੀ ਗਾਇਕੀ ਵਾਲੇ ਵੱਟ ਕੱਢਦੇ ਹਨ। ਅਜਿਹੀ ਟੀਮ ਦੇ ਸਾਥ ਦੇ ਚਲਦਿਆਂ ਹੀ ਕੋਈ ਵਿਅਕਤੀ ਆਪਣਾ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਦੁਨੀਆਂ ਭਰ 'ਚ ਨਾਮ ਰੌਸ਼ਨ ਕਰਦਾ ਹੈ। ਲਾਟੂ, ਅਤੇ ਯਾਰਾ ਵੇ ਵਰਗੀਆਂ ਪੰਜਾਬੀ ਫ਼ਿਲਮਾਂ ਦੇਣ ਵਾਲੇ ਗਗਨ ਕੋਕਰੀ ਦੇ ਗੀਤ ਵੀ ਦਰਸ਼ਕਾਂ ਦੀ ਪਹਿਲੀ ਪਸੰਦ 'ਚ ਬਣੇ ਰਹਿੰਦੇ ਹਨ। ਉਹਨਾਂ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network