ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਆਲਿਆ ਭੱਟ ਦਾ ਧਾਕੜ ਅੰਦਾਜ਼

written by Pushp Raj | February 04, 2022

ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲਿਆ ਭੱਟ ਜਲਦ ਹੀ ਆਪਣੀ ਨਵੀਂ ਫ਼ਿਲਮ ਗੰਗੂਬਾਈ ਕਾਠੀਆਵਾੜੀ ਵਿੱਚ ਨਜ਼ਰ ਆਵੇਗੀ। ਅੱਜ ਆਲੀਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਆਲਿਆ ਭੱਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਆਲਿਆ ਦੇ ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਉਹ ਫ਼ਿਲਮ 'ਚ ਉਸ ਦੇ ਧਾਕੜ ਅੰਦਾਜ਼ ਨੂੰ ਪਸੰਦ ਕਰ ਰਹੇ ਹਨ। ਇਹ ਫ਼ਿਲਮ ਨਾਰੀ ਸ਼ਕਤੀ 'ਤੇ ਅਧਾਰਿਤ ਹੈ।

 


ਆਲਿਆ ਭੱਟ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਬਹੁਤ ਹੀ ਐਕਟਿਵ ਹੈ। ਆਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਆਲਿਆ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਗੰਗੂਬਾਈ ਜ਼ਿੰਦਾਬਾਦ 🌙 🤍ਆਟ੍ਰੇਲਰ ਊਟ। " ਫ਼ਿਲਮ ਦੇ ਟ੍ਰੇਲਰ ਦੇ ਨਾਲ-ਨਾਲ ਆਲਿਆ ਨੇ ਫ਼ਿਲਮ ਦੀ ਰਿਲੀਜ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ।

ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੇ ਟ੍ਰੇਲਰ 'ਚ ਆਲੀਆ ਬਹੁਤ ਹੀ ਧਾਕੜ ਤੇ ਦਮਦਾਰ ਅੰਦਾਜ਼ ਵਿੱਚ ਡਾਈਲਾਗ ਬੋਲਦੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਆਲਿਆ ਦਾ ਇੱਕ ਵੱਖਰਾ ਹੀ ਅੰਦਾਜ਼ ਨਜ਼ਰ ਆ ਰਿਹਾ ਹੈ। ਆਲੀਆ ਨੇ ਚਿੱਟੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਉਸ ਅੱਖਾਂ 'ਚ ਕੱਜਲ ਦੀ ਮੋਟੀ ਧਾਰ ਅਤੇ ਮੱਥੇ ਉੱਤੇ ਵੱਡੀ ਬਿੰਦੀ ਲਾਈ ਹੋਈ ਹੈ। ਟ੍ਰੇਲਰ ਦੇ ਵਿੱਚ ਉਹ ਇੱਕ ਰੌਬਦਾਰ ਮਹਿਲਾ ਵਾਂਗ ਵਿਖਾਈ ਲੋਕਾਂ ਨੂੰ ਭਾਸ਼ਣ ਦੇ ਰਹੀ ਹੈ ਤੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਨਾਲ ਜਿਉਂਣ ਲਈ ਸੰਘਰਸ਼ ਕਰਦੀ ਹੋਈ ਵਿਖਾਈ ਦੇ ਰਹੀ ਹੈ।


ਆਲਿਆ ਦੇ ਫੈਨਜ਼ ਨੂੰ ਉਸ ਦਾ ਇਹ ਧਾਕੜ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਆਲਿਆ ਦੀ ਪੋਸਟ ਉੱਤੇ ਤਰ੍ਹਾਂ -ਤਰ੍ਹਾਂ ਦੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਆਲਿਆ ਨੂੰ ਉਸ ਦੀ ਨਵੀਂ ਫ਼ਿਲਮ ਲਈ ਵਧਾਈ ਦੇ ਰਹੇ ਹਨ ਤੇ ਉਸ ਦੀ ਦਮਦਾਰ ਐਕਟਿੰਗ ਦੇ ਲਈ ਉਸ ਨੂੰ ਵਧਾਈ ਦੇ ਰਹੇ ਹਨ। ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਆਲਿਆ ਦੀ ਪੋਸਟ ਉੱਤੇ ਕਮੈਂਟ ਕਰਕੇ ਉਸ ਦੀ ਅਦਾਕਾਰੀ ਨੂੰ ਆਊਟਸਟੈਂਡਿੰਗ ਕਿਹਾ ਹੈ। ਇਸ ਦੇ ਨਾਲ ਹੀ ਮੌਨੀ ਰਾਏ ਤੇ ਹੋਰਨਾਂ ਕਈ ਸੈਲੇਬਸ ਨੇ ਆਲਿਆ ਨੂੰ ਵਧਾਈ ਦਿੱਤੀ ਹੈ।

 

ਹੋਰ ਪੜ੍ਹੋ : ਹਾਰਟ ਸਰਜਰੀ ਹੋਣ ਤੋਂ ਬਾਅਦ ਸੁਨੀਲ ਗਰੋਵਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਫੈਨਜ਼ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਅਰਦਾਸ

ਸੰਜੇ ਲੀਲਾ ਭੰਸਾਲੀ ਦੀ ਹਰ ਫਿਲਮ ਵਾਂਗ ਇਹ ਫ਼ਿਲਮ ਵੀ ਜ਼ਬਰਦਸਤ ਹੋਣ ਵਾਲੀ ਹੈ। ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਟ੍ਰੇਲਰ ਵੀ ਧਮਾਕੇਦਾਰ ਹੈ, ਜਿਸ ਨੂੰ ਦੇਖਣ ਤੋਂ ਬਾਅਦ ਕੋਈ ਵੀ ਖ਼ੁਦ ਨੂੰ ਇਸ ਫਿਲਮ ਨੂੰ ਦੇਖਣ ਤੋਂ ਨਹੀਂ ਰੋਕ ਸਕਦਾ। ਖਾਸ ਤੌਰ 'ਤੇ ਔਰਤਾਂ ਲਈ ਇਹ ਫ਼ਿਲਮ ਬਹੁਤ ਖਾਸ ਹੋਣ ਵਾਲੀ ਹੈ, ਕਿਉਂਕਿ ਇਹ ਨਾਰੀ ਸ਼ਕਤੀ 'ਤੇ ਆਧਾਰਿਤ ਫ਼ਿਲਮ ਹੈ।


ਦੱਸਣਯੋਗ ਹੈ ਕਿ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ 4 ਫਰਵਰੀ ਨੂੰ ਰਿਲੀਜ਼ ਹੋਵੇਗਾ। ਪਿਛਲੇ ਸਾਲ ਵੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਸੰਜੇ ਲੀਲਾ ਭੰਸਾਲੀ ਦੀ ਇਹ ਮੋਸਟਅਵੇਟਿਡ ਫ਼ਿਲਮ ਦੀ ਰਿਲੀਜ਼ ਡੇਟ ਨੂੰ ਕਈ ਵਾਰ ਟਾਲੇ ਜਾਣ ਤੋਂ ਬਾਅਦ ਇਸ ਮਹੀਨੇ ਦੀ 25 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by Gangubai 🤍🙏 (@aliaabhatt)

You may also like