
ਗੈਰੀ ਸੰਧੂ ਨੇ ਕੌਰ ਬੀ ਨਾਲ ਗਾਏ ਗੀਤ 'ਦੁਆਬੇ ਵਾਲਾ' ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ : ਗੈਰੀ ਸੰਧੂ ਅਤੇ ਕੌਰ ਬੀ ਨੂੰ ਇਕੱਠੇ ਦੇਖਣ ਲਈ ਦਰਸ਼ਕ ਕਾਫੀ ਉਤਸਾਹਿਤ ਹਨ। ਦੋਨਾਂ ਦਾ ਡਿਊਟ ਗੀਤ 'ਦੋਆਬੇ ਵਾਲਾ' ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਹੈ। ਹੁਣ ਗੈਰੀ ਸੰਧੂ ਵੱਲੋਂ ਇਸ ਗੀਤ ਦੇ ਕੁਝ ਬੋਲ ਵੀ ਸਾਂਝੇ ਕੀਤੇ ਗਏ ਹਨ, ਜੋ ਕਿ ਸੁਣਨ 'ਚ ਤਾਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਗੈਰੀ ਸੰਧੂ ਤੇ ਕੌਰ ਬੀ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ।ਇਸ ਤੋਂ ਇਲਾਵਾ ਗੀਤ ‘ਚ ਫੇਮਸ Dj Goddess ਵੀ ਨਜ਼ਰ ਆਉਣਗੇ।
ਦੱਸ ਦਈਏ ਗਾਣੇ ਦੇ ਬੋਲ ਗੈਰੀ ਸੰਧੂ ਦੇ ਹੀ ਹਨ ਅਤੇ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਇਕਵਿੰਦਰ ਸਿੰਘ ਹੋਰਾਂ ਨੇ। ਉੱਥੇ ਹੀ ਵੀਡੀਓ ਨਾਮਵਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕੌਰ ਬੀ ਅਤੇ ਗੈਰੀ ਸੰਧੂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਗੈਰੀ ਸੰਧੂ ਜੈਸਮੀਨ ਸੈਂਡਲਾਸ ਨਾਲ ਕਈ ਡਿਊਟ ਗੀਤ ਗਾ ਚੁੱਕੇ ਹੈ ਜਿੰਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਹੈ। ਹੋਰ ਵੇਖੋ : ਯੁਵਰਾਜ ਹੰਸ ਜੇ ਹਨੀਮੂਨ ਮਨਾਉਣ ਗਏ ਨਾ ਤਾਂ ਖੁਸ਼ਖ਼ਬਰੀ ਲੈ ਕੇ ਪਰਤਣ, ਯੁਵਰਾਜ ਹੰਸ ਨੂੰ ਉਹਨਾਂ ਦੇ ਡਾਇਰੈਕਟਰ ਦੀ ਨਸੀਹਤView this post on Instagram
ਕੌਰ ਬੀ ਦਾ ਗੀਤ ਲਾਈਕ ਯੂ ਵੀ 10 ਅਪ੍ਰੈਲ ਨੂੰ ਸ਼ਾਮੀ 5 ਵਜੇ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਗੈਰੀ ਸੰਧੂ ਨਾਲ ਉਹਨਾਂ ਦਾ ਇਹ ਗੀਤ ਦੁਆਬੇ ਵਾਲਾ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦਈਏ ਇਹ ਗੀਤ ਯੂ ਟਿਊਬ 'ਤੇ ਫਰੈਸ਼ ਮੀਡੀਆ ਰਿਕਾਰਡਜ਼ 'ਤੇ ਰਿਲੀਜ਼ ਹੋਣ ਵਾਲਾ ਹੈ।View this post on Instagram#DoabeyWala Coming Soon .. Subscribe Fresh Media Records Umeed a Tuhanu Pasand Aauga ??