Trending:
ਗੈਰੀ ਸੰਧੂ ਨੇ ਮੁਟਿਆਰ ਨੂੰ ਦਿੱਤਾ ਦੋ-ਟੁਕ ਜਵਾਬ, ਕਿਹਾ ਆਪਣੇ ਪਰਿਵਾਰ ਦੀ ਸਲਾਹ ਲਏ ਬਿਨਾਂ ਨਹੀਂ ਕਰਦੇ ਕੋਈ ਵੀ ਕੰਮ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਗੈਰੀ ਸੰਧੂ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਗੈਰੀ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ, ‘Family first I don’t take any decisions without my family’
ਹੋਰ ਵੇਖੋ:ਸਰਦਾਰ ਅਲੀ ਦੀ ਆਵਾਜ਼ ‘ਚ ਬਹੁਤ ਜਲਦ ਸੁਣਨ ਨੂੰ ਮਿਲੇਗੀ ਕੱਵਾਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ‘ਚ
ਉਨ੍ਹਾਂ ਨੇ ਕਿਹਾ ਕਿ, ‘ਪਰਿਵਾਰ ਪਹਿਲਾ ਮੈਂ ਆਪਣੇ ਪਰਿਵਾਰ ਦੇ ਬਿਨਾਂ ਕੋਈ ਵੀ ਫੈਸਲਾ ਨਹੀਂ ਲੈਂਦਾ’। ਇਸ ਵੀਡੀਓ ਚ ਉਨ੍ਹਾਂ ਨੂੰ ਕਿਸੇ ਕੰਪਨੀ ਦੀ ਕਸਟਮਰ ਕੇਅਰ ਤੋਂ ਫੋਨ ਆਉਂਦਾ ਹੈ ਤੇ ਉਨ੍ਹਾਂ ਨੂੰ ਐਪ ਦੀਆਂ ਹੋਰ ਖ਼ੂਬੀਆਂ ਦੱਸਦੇ ਹੋਏ ਹੋਰ ਮਹਿੰਗਾ ਰਿਚਰਾਜ ਕਰਵਾਉਣ ਲਈ ਕਹਿੰਦੀ ਹੈ। ਪਰ ਗੈਰੀ ਸੰਧੂ ਨੂੰ ਵੀ ਪਤਾ ਹੈ ਅੱਜ-ਕੱਲ ਫੋਨਾਂ ਦੇ ਰਾਹੀਂ ਧੋਖਾਧੜੀ ਖੂਬ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਕਹਿੰਦੇ ਨੇ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਸਲਾਹ ਕਰਨਗੇ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 80 ਹਜ਼ਾਰ ਵਿਊਜ਼ ਮਿਲ ਚੁੱਕੇ ਹਨ।
ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਹਨ। ਹਾਲ ਹੀ ‘ਚ ਗੈਰੀ ਸੰਧੂ ਨਵਾਂ ਗੀਤ ਟੇਕ ਆਫ਼ ਰਿਲੀਜ਼ ਹੋਇਆ ਹੈ । ਜਿਸ ‘ਚ ਉਨ੍ਹਾਂ ਦਾ ਸਾਥ ਦਿੱਤਾ ਗੁਰਲੇਜ਼ ਅਖ਼ਤਰ ਨੇ ਤੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।