15-20 ਮਿੰਟ 'ਚ ਆਈ ਫੋਨ 'ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ - ਗੈਰੀ ਸੰਧੂ, ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  February 12th 2019 03:55 PM |  Updated: February 12th 2019 03:55 PM

15-20 ਮਿੰਟ 'ਚ ਆਈ ਫੋਨ 'ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ - ਗੈਰੀ ਸੰਧੂ, ਦੇਖੋ ਵੀਡੀਓ

15-20 ਮਿੰਟ 'ਚ ਆਈ ਫੋਨ 'ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ - ਗੈਰੀ ਸੰਧੂ, ਦੇਖੋ ਵੀਡੀਓ : ਗਾਇਕ ਅਤੇ ਅਦਾਕਾਰ ਗੈਰੀ ਸੰਧੂ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਗਾਇਕੀ ਨਾਲ ਚੰਗੀ ਪਹਿਚਾਣ ਬਣਾ ਚੁੱਕੇ ਹਨ। ਗਾਇਕੀ ਨਾਲ ਹੀ ਨਹੀਂ ਸਗੋਂ ਜੈਸਮੀਨ ਅਤੇ ਗੈਰੀ ਦੇ ਰਿਸ਼ਤੇ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਹਨ। ਪਰ ਹੁਣ ਗੈਰੀ ਸੰਧੂ ਦਾ ਵੈਲੇਨਟਾਈਨ 'ਤੇ ਆਉਣ ਵਾਲਾ ਗੀਤ ''ਦੁਬਾਰਾ ਮਿਲਦੇ ਹਾਂ' ਰਿਲੀਜ਼ ਹੋ ਚੁੱਕਿਆ ਹੈ।

ਇਹ ਗੀਤ ਸ਼ੇਅਰ ਕਰਦੇ ਹੋਏ ਗੈਰੀ ਸੰਧੂ ਨੇ ਗਾਣੇ ਦੇ ਸ਼ੂਟ ਕਰਨ ਦਾ ਸਾਰੀ ਕਹਾਣੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਹੈ 'ਵੈਸੇ ਤਾਂ ਆਡੀਓ ਹੀ ਡਰੌਪ ਕਰਨਾ ਸੀ.. 2 ਦਿਨ ਪਹਿਲਾਂ ਆਫ਼ਿਸ ਦੀ ਕੰਟੀਨ 'ਚ ਪਕੌੜੇ 'ਤੇ ਚਾਹ ਪੀਣ ਗਏ ਸੀ 15-20 ਮਿੰਟ 'ਚ ਆਈ ਫੋਨ 'ਤੇ ਇੱਲਤਾਂ ਕਰਦਿਆਂ ਨੇ ਵੀਡੀਓ ਬਣਾ ਦਿੱਤੀ ..ਪੂਰੀ ਵੀਡੀਓ ਦੇਖੋ ਫਰੈਸ਼ ਮੀਡੀਆ ਰਿਕਾਰਡਜ਼ 'ਤੇ ਲਵ ਯੂ ਆਲ ਜੀ .. ਤੇ ਨਾਲ ਹੀ ਇਹ ਸੌਂਗ ਕਿਸੇ ਨੂੰ ਵੀ ਡੇਡੀਕੇਟ ਨਹੀਂ ਹੈ,ਇਹ ਗਾਣਾ ਕੰਪਿਊਟਰ 'ਚ ਪਿਆ ਸੀ 1-2 ਸਾਲਾਂ ਦਾ.."

20 ਮਿੰਟਾਂ 'ਚ ਗੈਰੀ ਸੰਧੂ 'ਤੇ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤਾ ਇਹ ਗਾਣਾ ਬਿਨਾਂ ਕੋਈ ਰੁਪਿਆ ਖਰਚਾ ਕੀਤੇ ਬਣਾਇਆ ਗਿਆ ਹੈ। ਆਈ ਫੋਨ ਤੋਂ ਬਣਾਇਆ ਇਸ ਗਾਣੇ ਦਾ ਵੀਡੀਓ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਗੈਰੀ ਨੇ ਅਜਿਹਾ ਕਰਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹੋਰ ਵੇਖੋ : ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

 

View this post on Instagram

 

14 feb fresh te

A post shared by Garry Sandhu (@officialgarrysandhu) on

ਉੱਥੇ ਗਾਣੇ ਦੀ ਗੱਲ ਕਰੀਏ ਤਾਂ ਗਾਣੇ ਦੇ ਬੋਲ ਰਿੱਕੀ ਖਾਨ ਦੇ ਹਨ ਤੇ ਮਿਊਜ਼ਿਕ ਲਵੀ ਅਖਤਰ ਵੱਲੋਂ ਦਿੱਤਾ ਗਿਆ ਹੈ। ਗਾਣੇ ਦਾ ਵੀਡੀਓ ਕਾਨਸੈਪਟ ਅਤੇ ਡੀ.ਓ.ਪੀ ਸਮਧਾਨ ਜੀ ਵੱਲੋਂ ਕੀਤਾ ਗਿਆ ਹੈ। ਕੁਝ ਸਮੇਂ 'ਚ ਗਾਣੇ ਨੂੰ ਲੱਖਾਂ ਹੀ ਵਿਊਜ਼ ਅਤੇ ਹਜ਼ਾਰਾਂ ਲਾਈਕਜ਼ ਹੋ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network