ਗੈਰੀ ਸੰਧੂ ਦੇ ਨਵਜੰਮੇ ਪੁੱਤਰ ਨੇ ਆਪਣੀ ਕਿਊਟਨੈੱਸ ਨਾਲ ਲੁਟਿਆ ਮੇਲਾ, ਤਾਰੀਫ ਕਰਨ ਵਾਲੇ ਕਮੈਂਟਾਂ ਦੀ ਲੱਗੀ ਝੜੀ

written by Lajwinder kaur | June 20, 2022

ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਇਸੇ ਸਾਲ ਪਿਤਾ ਬਣੇ ਨੇ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪੁੱਤਰ ਦੇ ਜਨਮ ਦੀ ਨਿਊਜ਼ ਦੇ ਕੇ ਸਭ ਨੂੰ ਸਰਪ੍ਰਾਈਜ਼ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੇ ਨਾਲ ਫਾਦਰਸ ਡੇਅ ਉੱਤੇ ਬਹੁਤ ਹੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜਿਸ ਉੱਤੇ ਪ੍ਰਸ਼ੰਸਕਾਂ ਤੇ ਕਲਾਕਾਰਾਂ ਨੇ ਤਾਰੀਫ ਵਾਲੇ ਕਮੈਂਟਾਂ ਦੀ ਝੜੀ ਲਗਾ ਦਿੱਤੀ ਹੈ।

ਹੋਰ ਪੜ੍ਹੋ : ‘Sher Bagga’ ਫ਼ਿਲਮ ਦਾ ਪਾਰਟੀ ਸੌਂਗ ‘Jhanjra’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਰੋਮਾਂਟਿਕ ਕਮਿਸਟਰੀ

garry sandhu shared family pic

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪੁੱਤਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹਰ ਵਾਰ ਜਦੋਂ ਮੈਂ ਤੈਨੂੰ ਫੜਦਾ ਹਾਂ ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਜੀ ਮੇਰੇ ਨਾਲ ਹਨ’। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ। ਹਰ ਕੋਈ ਅਵਤਾਰ ਸੰਧੂ ਦੀ ਕਿਊਟਨੈੱਸ ਦੀਆਂ ਤਾਰੀਫਾਂ ਕਰ ਰਹੇ ਹਨ। ਗਾਇਕ ਜੀ ਖ਼ਾਨ, ਗੁਰਨੀਤ ਦੋਸਾਂਝ, ਮਿਸਟਾ ਬਾਜ਼, ਤੇ ਕਈ ਹੋਰ ਕਲਾਕਾਰ ਨੇ ਕਮੈਂਟ ਕਰਕੇ ਅਵਤਾਰ ਸੰਧੂ ਦੀ ਕਿਊਟਨੈਸ ਦੀ ਤਾਰੀਫ ਕੀਤੀ ਹੈ।

garry sandhu comments

ਜਦੋਂ ਤੋਂ ਗੈਰੀ ਸੰਧੂ ਪਿਤਾ ਬਣੇ ਨੇ ਤਾਂ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਗੈਰੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਕਈ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

garry sandhu with son

ਦੱਸ ਦਈਏ ਹਾਲ ਹੀ ਚ ਗੈਰੀ ਸੰਧੂ ਜੋ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਹੁਤ ਦੁੱਖੀ ਨਜ਼ਰ ਆਏ ਸਨ। ਉਨ੍ਹਾਂ ਨੇ ਪੋਸਟ ਪਾ ਕੇ ਸਭ ਤੋਂ ਮੁਆਫੀ ਮੰਗੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇ ਕਦੇ ਕਿਸੇ ਨੂੰ ਗਲਤ ਬੋਲਿਆ ਗਿਆ ਹੋਵੇ ਤਾਂ ਮੁਆਫ ਕਰ ਦੇਣਾ।

 

 

View this post on Instagram

 

A post shared by Garry Sandhu (@officialgarrysandhu)

You may also like