Advertisment

ਗੈਰੀ ਸੰਧੂ ਨੇ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

author-image
By Shaminder
New Update
ਗੈਰੀ ਸੰਧੂ ਨੇ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
Advertisment
ਗੈਰੀ ਸੰਧੂ  (Garry Sandhu) ਪੰਜਾਬੀ ਇੰਡਸਟਰੀ ਦਾ ਅਜਿਹਾ ਗਾਇਕ
Advertisment
(Singer) ਹੈ । ਜਿਸਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ । ਗੈਰੀ ਸੰਧੂ ਕੁਝ ਸਮਾਂ ਪਹਿਲਾਂ ਜੈਸਮੀਨ ਸੈਂਡਲਾਸ ਦੇ ਨਾਲ ਨਜ਼ਦੀਕੀਆਂ ਨੂੰ ਲੈ ਕੇ ਕਾਫੀ ਚਰਚਾ ‘ਚ ਆਏ ਸਨ । ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਸਨ । ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।ਪਰ ਦੋਵਾਂ ਵਿਚਾਲੇ ਦੂਰੀਆਂ ਆ ਗਈਆਂ ਸਨ ਜਿਸ ਤੋਂ ਬਾਅਦ ਦੋਵਾਂ ਦੇ ਰਾਹ ਵੱਖੋ ਵੱਖ ਹੋ ਗਏ ਸਨ । ਪਰ ਜੈਸਮੀਨ ਸੈਂਡਲਾਸ ਨੂੰ ਲੈ ਕੇ ਬੀਤੇ ਦਿਨੀਂ ਸ਼ੈਰੀ ਮਾਨ ਨੇ ਇੱਕ ਕਮੈਂਟ ਕੀਤਾ ਸੀ । Garry sandhu,,, image From instagram ਹੋਰ ਪੜ੍ਹੋ : ਗੈਰੀ ਸੰਧੂ ਹਨ ਇੱਕ ਬੇਟੇ ਦੇ ਪਿਤਾ, ਗਾਇਕ ਨੇ ਆਪਣੇ ਬੇਟੇ ਦਾ ਪਹਿਲੀ ਵਾਰ ਵੀਡੀਓ ਕੀਤਾ ਸਾਂਝਾ, ਪੰਜਾਬੀ ਸਿਤਾਰੇ ਦੇ ਰਹੇ ਵਧਾਈ ਜਿਸ ਤੋਂ ਬਾਅਦ ਗੈਰੀ ਸੰਧੂ ਅਤੇ ਸ਼ੈਰੀ ਮਾਨ ਦੇ ਵਿਚਾਲੇ ਸੋਸ਼ਲ ਮੀਡੀਆ ‘ਤੇ ਜੰਗ ਛਿੜ ਗਈ ਸੀ ਅਤੇ ਗੈਰੀ ਨੇ ਸ਼ੈਰੀ ਨੂੰ ਗੇ ਦੱਸਦੇ ਹੋਏ ਆਪਣੇ ਬੇਟੇ ਦੀ ਇੱਕ ਤਸਵੀਰ ਸਾਂਝੀ ਕਰ ਦਿੱਤੀ ਸੀ ਅਤੇ ਇਹ ਸਪੱਸ਼ਟ ਕੀਤਾ ਸੀ ਕਿ ਇਹ ਬੱਚਾ ਉਸ ਦਾ ਪੁੱਤਰ ਹੈ । ਇਸ ਵਿਵਾਦ ਤੋਂ ਬਾਅਦ ਹੁਣ ਮੁੜ ਤੋਂ ਗੈਰੀ ਸੰਧੂ ਨੇ ਆਪਣੇ ਬੇਟੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗੈਰੀ ਸੰਧੂ ਦਾ ਪੁੱਤਰ ਉਸ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ।
Advertisment
Garry Sandhu ,, image from instagram ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੈਰੀ ਸੰਧੂ ਨੇ ਲਿਖਿਆ ਕਿ ‘ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ’। ਇਸ ਤਸਵੀਰ ਨੂੰ ਜਿਉਂ ਹੀ ਗੈਰੀ ਸੰਧੂ ਨੇ ਸ਼ੇਅਰ ਕੀਤਾ ਤਾਂ ਪ੍ਰਸ਼ੰਸਕਾਂ ਨੇ ਇਸ ‘ਤੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਅਤੇ ਹਰ ਕੋਈ ਇਸ ਤਸਵੀਰ ‘ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ । ਗੈਰੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਅੱਡੀ ਟੱਪੇ’ ਆਇਆ ਸੀ । ਜਿਸ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਲਦ ਹੀ ਗੈਰੀ ਸੰਧੂ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ ।
 
View this post on Instagram
 

A post shared by Garry Sandhu (@officialgarrysandhu)

Advertisment

Stay updated with the latest news headlines.

Follow us:
Advertisment
Advertisment
Latest Stories
Advertisment