ਅਦਾਕਾਰਾ ਗੌਹਰ ਖ਼ਾਨ ਤੇ ਡਾਂਸਰ ਜ਼ੈਦ ਦਰਬਾਰ ਦੀ ਹੋ ਗਈ ਮੰਗਣੀ !

Written by  Rupinder Kaler   |  November 05th 2020 05:52 PM  |  Updated: November 05th 2020 05:57 PM

ਅਦਾਕਾਰਾ ਗੌਹਰ ਖ਼ਾਨ ਤੇ ਡਾਂਸਰ ਜ਼ੈਦ ਦਰਬਾਰ ਦੀ ਹੋ ਗਈ ਮੰਗਣੀ !

ਗੌਹਰ ਖ਼ਾਨ ਨੇ ਆਪਣੇ ਵਿਆਹ ਦੀਆਂ ਖ਼ਬਰਾਂ ’ਤੇ ਲਗਭਗ ਮੋਹਰ ਲਗਾ ਦਿੱਤੀ ਹੈ । ਗੌਹਰ ਖ਼ਾਨ ਨੇ ਡਾਂਸਰ ਜ਼ੈਦ ਦਰਬਾਰ ਨਾਲ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਗੌਹਰ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਗੱਲ ਦਾ ਐਲਾਨ ਕੀਤਾ ਹੈ ।

Gauhar Khan Dance Video On 'Diamond Da Challa' Punjabi Song

ਹੋਰ ਪੜ੍ਹੋ :

Gauhar Khan Dance On Maninder Buttar 'Ik tera' Song Video Viral

ਇਸ ਤਸਵੀਰ ਵਿੱਚ ਗੌਹਰ ਖਾਨ ਦੋਵਾਂ ਦੇ ਹੱਥਾਂ ਵਿੱਚ ਬੈਲੂਨ ਹਨ, ਜਿਨ੍ਹਾਂ 'ਤੇ ਲਿਖਿਆ ਸੀ, “ਕਿ (ਗੌਹਰ) ਨੇ ਹਾਂ ਕਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਗੌਹਰ ਨੇ ਇਕ ਰਿੰਗ ਦਾ 'ਇਮੋਜੀ' ਵੀ ਸ਼ੇਅਰ ਕੀਤਾ। ਸੰਗੀਤਕਾਰ ਇਸਮਾਈਲ ਦਰਬਾਰ ਦੇ ਬੇਟੇ ਜੈਦ ਦਰਬਾਰ ਨੇ ਵੀ ਇਹੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਰਿਪੋਰਟਸ ਮੁਤਾਬਕ ਗੌਹਰ ਤੇ ਜ਼ੈਦ ਦਸੰਬਰ ਵਿੱਚ ਵਿਆਹ ਕਰ ਸਕਦੇ ਹਨ।

gauhar khan

ਹਾਲ ਹੀ ਵਿੱਚ, ਬਾਲੀਵੁੱਡ ਅਭਿਨੇਤਰੀ ਗੌਹਰ ਖਾਨ ਨੇ ਜੈਦ ਦਰਬਾਰ ਦੇ ਜਨਮ ਦਿਨ ਦੇ ਮੌਕੇ 'ਤੇ ਵਧਾਈ ਦਿੱਤੀ ਤੇ ਇਕੱਠਿਆਂ ਜ਼ੈਦ ਦਾ ਬਰਥਡੇ ਸੈਲੀਬ੍ਰੇਟ ਵੀ ਕੀਤਾ। ਅਭਿਨੇਤਰੀ ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, "ਜ਼ੈਦ ਦਰਬਾਰ ਤੁਸੀਂ ਇਕ ਦੁਆ ਵਰਗੇ ਹੋ, ਮੈਂ ਤੁਹਾਨੂੰ ਜ਼ਿੰਦਗੀ 'ਚ ਖੁਸ਼ਹਾਲ, ਸਫਲ ਤੇ ਚੰਗੀ ਸਿਹਤ ਨਾਲ ਦੇਖਣ ਦੀ ਕਾਮਨਾ ਕਰਦੀ ਹਾਂ। ਇਹ ਸਾਲ ਤੁਹਾਡੇ ਲਈ ਬਹੁਤ ਵਧੀਆ ਰਹੇ। ਤੁਸੀਂ ਬਹੁਤ ਚੰਗੇ ਹੋ ਤੇ ਮੇਰੀ ਮੁਸਕੁਰਾਹਟ ਦਾ ਕਾਰਨ ਵੀ ਹੋ। ਮੈਂ ਤੁਹਾਡੇ ਲਈ ਦਿਲੋਂ ਦੁਆ ਕਰਦੀ ਹਾਂ।"

 

View this post on Instagram

 

?♥️ @zaid_darbar

A post shared by GAUAHAR KHAN (@gauaharkhan) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network