ਅਦਾਕਾਰਾ ਗੌਹਰ ਖ਼ਾਨ ਵੀ ਬਣਨ ਜਾ ਰਹੀ ਹੈ ਮਾਂ, ਖ਼ਾਸ ਅੰਦਾਜ਼ ਦੇ ਨਾਲ ਸਾਂਝੀ ਕੀਤੀ ਪ੍ਰੈਗਨੈਂਸੀ ਦੀ ਖ਼ਬਰ ਕਿਹਾ- ‘ਅਸੀਂ 2 ਤੋਂ 3 ਹੋਣ ਜਾ ਰਹੇ ਹਾਂ’

written by Lajwinder kaur | December 20, 2022 09:28pm

Gauahar Khan announces pregnancy: ਲਓ ਜੀ ਬਾਲੀਵੁੱਡ ਜਗਤ ਤੋਂ ਇੱਕ ਹੋਰ ਗੁੱਡ ਨਿਊਜ਼ ਸਾਹਮਣੇ ਆਈ ਹੈ। ਇੱਕ ਹੋਰ ਕਪਲ ਜਲਜ ਹੀ ਮਾਪੇ ਬਣਨ ਜਾ ਰਿਹਾ ਹੈ। ਜੀ ਹਾਂ ਗੌਹਰ ਖ਼ਾਨ ਨੇ ਪ੍ਰਸ਼ੰਸਕਾਂ ਨਾਲ ਅਜਿਹੀ ਖੁਸ਼ਖਬਰੀ ਸਾਂਝੀ ਕੀਤੀ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ ਹਨ।

ਅਦਾਕਾਰਾ ਨੇ ਦੱਸਿਆ ਕਿ ਉਹ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਇਸ ਖੁਸ਼ਖਬਰੀ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੋਵੇਂ ਕਾਰਟੂਨ ਦੇ ਰੂਪ 'ਚ ਨਜ਼ਰ ਆ ਰਹੇ ਹਨ। ਦੋਵੇਂ ਬਾਈਕ ਦੀ ਸਵਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਲਿਖਿਆ ਹੈ ਕਿ ਜਦੋਂ ਜੀ ਮਿਲੇ ਜ਼ੈਡ...ਅਸੀਂ 1 ਤੋਂ 2 ਹੋ ਗਏ ਸੀ ਅਤੇ ਹੁਣ ਅਸੀਂ 3 ਹੋਣ ਜਾ ਰਹੇ ਹਾਂ।

See Pictures, Gauahar Khan-Zaid Darbar wedding reception  image source: Instagram

ਹੋਰ ਪੜ੍ਹੋ : ਕੀ ਜਲਦ ਹੀ ਮੰਮੀ-ਪਾਪਾ ਬਣਨ ਵਾਲੇ ਨੇ ਦ੍ਰਿਸ਼ਟੀ ਗਰੇਵਾਲ ਤੇ ਅਭੈ ਅਤਰੀ? ਇਸ ਪੋਸਟ ‘ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਇਸ ਦੌਰਾਨ ਉਸ ਦੀ ਬਾਈਕ 'ਚ ਸਾਈਡ ਸੀਟ ਜੋੜੀ ਹੋਈ ਨਜ਼ਰ ਆ ਰਹੀ ਹੈ, ਜਿਸ 'ਚ ਟੈਡੀ ਬੀਅਰ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੌਹਰ ਨੇ ਲਿਖਿਆ, 'ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।' ਗੌਹਰ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਲਾਕਾਰ ਵੀ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਰ ਕੋਈ ਦੋਵਾਂ ਨੂੰ ਵਧਾਈ ਦੇ ਰਿਹਾ ਹੈ ਅਤੇ ਆਉਣ ਵਾਲੇ ਬੱਚੇ ਲਈ ਪਿਆਰ ਭੇਜ ਰਿਹਾ ਹੈ।

Gauahar Khan news  image source: Instagram

ਦੱਸ ਦੇਈਏ ਕਿ ਗੌਹਰ ਅਤੇ ਜੈਦ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ। ਦੋਹਾਂ ਨੇ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਹਾਲਾਂਕਿ ਦੋਵਾਂ ਦਾ ਵਿਆਹ ਬਹੁਤ ਸ਼ਾਨਦਾਰ ਸੀ।

 image source: Instagram

ਦੱਸ ਦੇਈਏ ਕਿ ਗੌਹਰ ਅਤੇ ਜੈਦ ਦੀ ਲਵ ਸਟੋਰੀ ਕਾਫੀ ਕਿਊਟ ਹੈ। ਦੋਵਾਂ ਦੀ ਮੁਲਾਕਾਤ ਲਾਕਡਾਊਨ ਦੌਰਾਨ ਹੋਈ ਸੀ। ਲਾਕਡਾਊਨ 'ਚ ਦੋਵੇਂ ਆਪਣਾ ਸਮਾਨ ਲੈਣ ਲਈ ਕਰਿਆਨੇ ਦੀ ਦੁਕਾਨ 'ਤੇ ਗਏ ਸਨ। ਦੋਹਾਂ ਦੀ ਮੁਲਾਕਾਤ ਹੋਈ ਅਤੇ ਫਿਰ ਦੋਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਵਿਚਾਲੇ ਦੋਸਤੀ ਹੋਈ ਅਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਦੋਵਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਜਲਦੀ ਹੀ ਆ ਰਹੀ ਹੈ। 25 ਦਸੰਬਰ ਨੂੰ ਦੋਵੇਂ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਉਣ ਜਾ ਰਹੇ ਹਨ।

 

 

View this post on Instagram

 

A post shared by Gauahar Khan (@gauaharkhan)

You may also like