ਗੌਹਰ ਖ਼ਾਨ ਏਅਰਪੋਰਟ ‘ਤੇ ਦਿਲਜੀਤ ਦੋਸਾਂਝ ਦੇ ‘Vibe’ ਗੀਤ ‘ਤੇ ਭੰਗੜੇ ਪਾਉਂਦੀ ਆਈ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

written by Lajwinder kaur | October 05, 2021

ਪੰਜਾਬੀ ਗੀਤਾਂ ਦੀ ਤਾਂ ਗੱਲ ਹੀ ਵੱਖਰੀ ਹੈ। ਜੀ ਹਾਂ ਪੰਜਾਬੀ ਸੰਗੀਤ ਅਜਿਹਾ ਹੈ ਜੋ ਕਿ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦਾ ਹੈ ਤੇ ਆਪਣੇ ਹੀ ਰੰਗਾਂ ਵਿੱਚ ਰੰਗ ਲੈਂਦਾ ਹੈ। ਅਜਿਹਾ ਹੀ ਰੰਗ ਬਿਖੇਰ ਰਹੇ ਨੇ ਅੱਜ ਕੱਲ ਦਿਲਜੀਤ ਦੋਸਾਂਝ ਦੇ ਗੀਤ, ਜਿਸ ਦਾ ਜਾਦੂ ਹਰ ਕਿਸੇ ਦੇ ਸਿਰ ‘ਤੇ ਛਾਇਆ ਹੋਇਆ ਹੈ। ਬਾਲੀਵੁੱਡ ਐਕਟਰੈੱਸ ਗੌਹਰ ਖ਼ਾਨ (Gauahar Khan) ਦਿਲਜੀਤ ਦੋਸਾਂਝ ਦੇ ਵਾਈਬ (VIBE, Diljit Dosanjh) ਗੀਤ ਉੱਤੇ ਭੰਗੜੇ ਪਾਉਂਦੀ ਹੋਈ ਨਜ਼ਰ ਆਈ।

Gauahar-Khan Image Source: instagram

ਹੋਰ ਪੜ੍ਹੋ :  ਪੰਜਾਬੀ ਗਾਇਕ ਸਤਵਿੰਦਰ ਬੁੱਗਾ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

ਗੌਰਹ ਖ਼ਾਨ ਜੋ ਕਿ ਛੁੱਟੀਆਂ ਦਾ ਅਨੰਦ ਲੈਣ ਲਈ ਤੁਰਕੀ ਦੇਸ਼ ਲਈ ਉਡਣ ਭਰ ਲਈ ਹੈ। ਉਨ੍ਹਾਂ ਨੇ ਏਅਰਪੋਰਟ ਤੋਂ ਆਪਣੀ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ। ਜਿਸ ਚ ਉਹ ਦਿਲਜੀਤ ਦੋਸਾਂਝ ਦੇ ਹਾਲ ਹੀ 'ਚ ਆਏ ਗੀਤ ਵਾਈਬ ਉੱਤੇ ਖੂਬ ਮਸਤੀ ਤੇ ਭੰਗੜੇ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਵੱਡੀ ਗਿਣਤੀ 'ਚ ਫੈਨਜ਼ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਦਰਸ਼ਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

inside image of gauhar khan enjoying punjabi song-min Image Source: instagram

ਹੋਰ ਪੜ੍ਹੋ :  ਨੇਹਾ ਧੂਪੀਆ ਦੂਜੀ ਵਾਰ ਬਣੀ ਮਾਂ, ਪਤੀ ਅੰਗਦ ਬੇਦੀ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਦੱਸ ਦਈਏ ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ਮੂਨ ਚਾਈਲਡ ਏਰਾ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਦਰਸ਼ਕਾਂ ਵੱਲੋਂ ਸਾਰੇ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਾਇਬ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਰੋਮਾਂਟਿਕ ਬੀਟ ਸੌਂਗ ਹੈ।

 

 

View this post on Instagram

 

A post shared by Gauahar Khan (@gauaharkhan)

0 Comments
0

You may also like