ਗੀਤਾ ਅਤੇ ਬਬੀਤਾ ਦੀ ਸਭ ਤੋਂ ਛੋਟੀ ਭੈਣ ਰਿਤੂ ਫੋਗਾਟ ਦਾ ਹੋਇਆ ਵਿਆਹ, ਦੇਖੋ ਤਸਵੀਰਾਂ

written by Lajwinder kaur | November 11, 2022 09:06am

Ritu Phogat News:  ਪਹਿਲਵਾਨ ਗੀਤਾ ਅਤੇ ਬਬੀਤਾ ਦੀ ਛੋਟੀ ਭੈਣ ਅਤੇ ਅੰਤਰਰਾਅੰਤਰਰਾਸ਼ਟਰੀ ਪਹਿਲਵਾਨ ਗੀਤਾ ਅਤੇ ਬਬੀਤਾ ਦੀ ਛੋਟੀ ਭੈਣ ਅਤੇ ਅੰਤਰਰਾਸ਼ਟਰੀ ਐਮਐਮਏ ਖਿਡਾਰੀ ਰਿਤੂ ਫੋਗਾਟ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਰਿਤੂ ਫੋਗਾਟ ਦਾ ਵਿਆਹ ਸੋਨੀਪਤ ਦੇ ਰਹਿਣ ਵਾਲੇ ਸਚਿਨ ਨਾਲ ਆਪਣੇ ਜੱਦੀ ਪਿੰਡ ਬਲਾਲੀ ਵਿਖੇ ਹੋਇਆ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ritu marriage image source: instagram 

ਖਿਡਾਰਣ ਨੇ ਸੱਤ ਫੇਰਿਆਂ ਤੋਂ ਇਲਵਾ ਇੱਕ ਹੋਰ ਫੇਰਾ ਲਿਆ ਹੈ। ਜੀ ਹਾਂ ਇਹ ਅੱਠਵਾਂ ਫੇਰਾ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਪਿਤਾ ਮਹਾਬੀਰ ਫੋਗਾਟ ਨੇ ਕੀਤੀ ਹੈ। ਐਮਐਮਏ ਖਿਡਾਰੀ ਰਿਤੂ ਫੋਗਾਟ ਦਾ ਵਿਆਹ ਬਹੁਤ ਹੀ ਸ਼ਾਨਦਾਰ ਰਿਹਾ ਹੈ।

inside image of marriage image source: instagram

ਤੁਹਾਨੂੰ ਦੱਸ ਦੇਈਏ ਕਿ ਰਿਤੂ ਫੋਗਾਟ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਮਹਾਬੀਰ ਫੋਗਾਟ ਦੀ ਸਭ ਤੋਂ ਛੋਟੀ ਬੇਟੀ ਹੈ। ਵੱਡੀਆਂ ਭੈਣਾਂ ਗੀਤਾ ਅਤੇ ਬਬੀਤਾ ਫੋਗਾਟ ਦੀ ਤਰ੍ਹਾਂ ਉਹ ਕੁਸ਼ਤੀ ਵਿੱਚ ਆਪਣਾ ਨਾਮ ਬਣਾਉਣ ਤੋਂ ਬਾਅਦ ਲਗਭਗ ਤਿੰਨ ਸਾਲ ਪਹਿਲਾਂ ਐਮਐਮਏ ਵਿੱਚ ਆਈ ਸੀ।

inside image of ritu phogat image source: instagram

ਐਮਐਮਏ ਵਿੱਚ ਰਿਤੂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। MMA ਦੀ ਸਫਲਤਾ ਤੋਂ ਬਾਅਦ, ਉਸਨੇ ਸੋਨੀਪਤ ਦੇ ਰਹਿਣ ਵਾਲੇ ਸਚਿਨ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਇਹ ਵਿਆਹ ਦੋਵਾਂ ਪਰਿਵਾਰਾਂ ਵੱਲੋਂ ਤੈਅ ਕੀਤਾ ਗਿਆ ਹੈ। ਰਿਤੂ ਤੇ ਸਚਿਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

You may also like