
ਬਾਲੀਵੁੱਡ ਅਦਾਕਾਰਾ ਗੀਤ ਬਸਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਧੀ ਹਿਨਾਇਆ ਦਾ ਇੱਕ ਕਿਊਟ ਜਿਹਾ ਫੋਟੋ ਸਾਂਝਾ ਕੀਤਾ ਹੈ। ਹਿਨਾਇਆ ਜਿਸ ਦਾ ਅੱਜ ਸਕੂਲ ਦਾ ਪਹਿਲਾ ਦਿਨ ਹੈ। ਇਸ ਖ਼ਾਸ ਪਲ ਨੂੰ ਗੀਤ ਬਸਰਾ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ।
ਹੋਰ ਪੜ੍ਹੋ : ਦੇਖੋ ਵੀਡੀਓ: ਗੁਰਬਾਜ਼ ਗਰੇਵਾਲ ਵੀ ਪੱਟਿਆ ਹੋਇਆ ‘Diana’ ਸ਼ੋਅ ਦਾ, ਪਾਪਾ ਗਿੱਪੀ ਗਰੇਵਾਲ ਨੂੰ ਵੀ ਦੇਖਣ ਨਹੀਂ ਦਿੰਦਾ ਟੀਵੀ

ਸਕੂਲ ਓਪਨ ਹੋਣ ਦੀ ਖੁਸ਼ੀ ਅਤੇ ਆਪਣੀ ਧੀ ਦੇ ਪਹਿਲੇ ਦਿਨ ਸਕੂਲ ਜਾਣ ਦੀ ਖੁਸ਼ੀ ਅਦਾਕਾਰਾ ਨੇ ਬਹੁਤ ਹੀ ਪਿਆਰੇ ਢੰਗ ਅਤੇ ਲੰਬੀ ਚੌੜੀ ਕੈਪਸ਼ਨ ਦੇ ਨਾਲ ਪਾਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਇਸ ਦਿਨ ਦਾ ਇੰਤਜ਼ਾਰ ਪਿਛਲੇ ਦੋ ਸਾਲਾਂ ਤੋਂ ਕਰ ਰਹੇ ਸੀ, ਜਦੋਂ ਸਾਡੀ ਬੱਚੀ ਸਕੂਲ ਜਾਵੇਗੀ। ਮਹਾਂਮਾਰੀ ਕਰਕੇ ਉਹ ਥੋੜੀ ਚਿੰਤਤ ਵੀ ਹੈ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਾਡੀ ਬੱਚੀ ਆਮ ਬੱਚਿਆਂ ਵਾਂਗ ਸਕੂਲ ਜਾਵੇਗੀ, ਸਕੂਲ ਲਾਈਫ ਦਾ ਅਨੰਦ ਲੇਵੇਗੀ। ਜਿੱਥੇ ਉਹ ਆਪਣੇ ਦੋਸਤ ਬਣਾਵੇਗੀ, ਪੜ੍ਹਾਈ ਹਾਸਿਲ ਕਰੇਗੀ, ਖੇਡ ਦੇ ਮੈਦਾਨ ‘ਚ ਖੇਡੇਗੀ। ਇਸ ਤਰ੍ਹਾਂ ਗੀਤ ਬਸਰਾ ਨੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ। ਫੋਟੋ ‘ਚ ਦੇਖ ਸਕਦੇ ਹੋ ਹਿਨਾਇਆ ਨੇ ਸਕੂਲ ਵਾਲੀ ਵਰਦੀ ਪਾਈ ਹੋਈ ਹੈ ਤੇ ਨਾਲ ਹੀ ਚਿਹਰੇ ‘ਤੇ ਮਾਸਕ ਵੀ ਲਗਾਇਆ ਹੋਇਆ ਹੈ। ਇਸ ਪੋਸਟ ਤੇ ਪਾਪਾ ਹਰਭਜਨ ਸਿੰਘ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।
ਦੱਸ ਦਈਏ ਪਿਛਲੇ ਸਾਲ ਗੀਤਾ ਬਸਰਾ ਤੇ ਹਰਭਜਨ ਸਿੰਘ ਦੂਜੀ ਵਾਰ ਮਾਪੇ ਬਣੇ ਸੀ। ਗੀਤਾ ਨੇ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ , ਜਿਸ ਦਾ ਨਾਂਅ ਜੋਵਨ ਵੀਰ ਸਿੰਘ ਪਲਾਹਾ ਰੱਖਿਆ ਹੈ। ਗੀਤਾ ਹਰਭਜਨ ਦੇ ਨਾਲੋਂ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram