ਗੀਤਾ ਬਸਰਾ ਨੇ ਆਪਣੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ

Written by  Shaminder   |  February 09th 2022 11:36 AM  |  Updated: February 09th 2022 04:58 PM

ਗੀਤਾ ਬਸਰਾ ਨੇ ਆਪਣੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ

ਗੀਤਾ ਬਸਰਾ (Geeta Basra) ਨੇ ਆਪਣੇ ਬੇਟੇ ਦੇ ਨਾਲ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਬੇਟੇ ਦੇ ਨਾਲ ਕਵਾਲਿਟੀ ਟਾਈਮ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਦੀ ਬੈਕਗਰਾਊਂਡ 'ਚ ਅੰਗਰੇਜ਼ੀ ਗੀਤ ਵੱਜ ਰਿਹਾ ਹੈ ।ਇਹ ਪਹਿਲਾ ਮੌਕਾ ਹੈ ਜਦੋਂ ਗੀਤਾ ਬਸਰਾ ਨੇ ਆਪਣੇ ਬੇਟੇ ਦੇ ਨਾਲ ਇਸ ਤਰ੍ਹਾਂ ਦਾ ਵੀਡੀਓ ਸਾਂਝਾ ਕੀਤਾ ਹੋਵੇ । ਇਸ ਤੋਂ ਪਹਿਲਾਂ ਕਈ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਸ਼ੇਅਰ ਕੀਤੇ ਹਨ । ਪਰ ਕਿਸੇ ਵੀ ਤਸਵੀਰ 'ਚ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਵਿਖਾਇਆ ।

geeta basra image From instagram

ਹੋਰ ਪੜ੍ਹੋ :ਗਾਇਕ ਕੋਰਾਲਾ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

ਗੀਤਾ ਬਸਰਾ ਅਤੇ ਹਰਭਜਨ ਸਿੰਘ ਦੇ ਘਰ ਔਲਾਦ ਦੇ ਰੂਪ 'ਚ ਦੂਜਾ ਬੇਟਾ ਹੋਇਆ ਹੈ । ਇਸ ਤੋਂ ਪਹਿਲਾਂ ਦੋਵਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਹਿਨਾਇਆ ਹੀਰ ਹੈ । ਗੀਤਾ ਬਸਰਾ ਤੇ ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸ਼ੋਅ ਦੇ ਦੌਰਾਨ ਹੋਈ ਸੀ ਅਤੇ ਇੱਥੋਂ ਹੀ ਦੋਹਾਂ ਦੀ ਦੋਸਤੀ ਹੋਈ ।

geeta basra Image Source: Instagram

ਜਿਸ ਤੋਂ ਬਾਅਦ ਕਈ ਸਾਲ ਤੱਕ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਕਈ ਸਾਲਾਂ ਬਾਅਦ ਵਿਆਹ ਦੇ ਬੰਧਨ 'ਚ ਇਹ ਜੋੜੀ ਬੱਝ ਗਈ ਸੀ । ਗੀਤਾ ਬਸਰਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੇ ਟੀਵੀ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ।ਜਿਸ ਦਾ ਕਾਰਨ ਸੀ ਪਰਿਵਾਰ ਪ੍ਰਤੀ ਉਸ ਦੀਆਂ ਜ਼ਿੰਮੇਵਾਰੀਆਂ ।ਜਿਨ੍ਹਾਂ ਨੂੂੰ ਨਿਭਾਉਣ ਦੇ ਲਈ ਉਸ ਨੇ ਟੀਵੀ ਜਗਤ ਤੋਂ ਦੂਰੀ ਬਣਾ ਲਈ

 

View this post on Instagram

 

A post shared by Geeta Basra (@geetabasra)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network