ਪਤਨੀ ਗੀਤਾ ਬਸਰਾ ਦੇ ਹੱਥੋਂ ਮਾਰ ਖਾਂਦੇ ਨਜ਼ਰ ਆਏ ਹਰਭਜਨ ਸਿੰਘ, ਵਿਆਹ ਦੀ 7ਵੀਂ ਵਰ੍ਹੇਗੰਢ ‘ਤੇ ਅਦਾਕਾਰਾ ਨੇ ਸਾਂਝਾ ਕੀਤਾ ਇਹ ਮਜ਼ੇਦਾਰ ਵੀਡੀਓ

written by Lajwinder kaur | October 30, 2022 12:56pm

Former cricketer, Harbhajan Singh and actress, Geeta Basra celebrated their 7th wedding anniversaryਅਦਾਕਾਰਾ ਗੀਤਾ ਬਸਰਾ ਜੋ ਕਿ ਇੱਕ ਫਿਰ ਤੋਂ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ। ਜਿਸ ਕਰਕੇ ਉਹ ਇਨ੍ਹੀਂ ਦਿਨੀਂ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। 29 ਅਕਤੂਬਰ ਨੂੰ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੇ ਵਿਆਹ ਨੂੰ 7 ਸਾਲ ਹੋ ਗਏ ਹਨ। ਜਿਸ ਕਰਕੇ ਗੀਤਾ ਨੇ ਬਹੁਤ ਹੀ ਮਜ਼ੇਦਾਰ ਵੀਡੀਓ ਪਾ ਕੇ ਆਪਣੇ ਪਤੀ ਹਰਭਜਨ ਨੂੰ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਕਿਊਟਨੈੱਸ ਅਤੇ ਸਟਾਈਲ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

geeta basra and harbhajan singh celebrates their 7th wedding anniversary image source: Instagram

ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਹਰਭਜਨ ਸਿੰਘ ਗੀਤਾ ਦੇ ਹੱਥੋਂ ਮਾਰ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ-‘ਐਨੀਵਰਸਿਰੀ ਸਪੈਸ਼ਲ!!! Shaadi ke Side effect part 6.. Happy 7th Anniversary Pati Dev’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਮਜ਼ਾਕੀਆ ਟਿੱਪਣੀਆਂ ਦੇ ਰਹੇ ਹਨ।

geeta and bhaji image source: Instagram

ਇਸ ਵੀਡੀਓ ‘ਚ ਦੇਖ ਸਕਦੇ ਹੋ ਹਰਭਜਨ ਸਿੰਘ ਹਿੰਦੀ ਗੀਤ ਉੱਤੇ ਡਾਂਸ ਕਰਦੇ ਹੋਏ ਕਮਰੇ ਵਿੱਚ ਐਂਟਰੀ ਕਰਦੇ ਹਨ, ਜਿਸ ਤੋਂ ਬਾਅਦ ਗੀਤਾ ਬਸਰਾ ਕਿਤਾਬ ਦੇ ਨਾਲ ਹੀ ਆਪਣੇ ਪਤੀ ਨੂੰ ਕੁੱਟਣ ਦੀ ਐਕਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਇਹ ਫਨੀ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਗੀਤਾ ਬਸਰਾ ਨੇ ਇੱਕ ਹੋਰ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਹਰਭਜਨ ਸਿੰਘ ਨਾਲ ਨਜ਼ਰ ਆ ਰਹੀ ਹੈ।

harbhajan singh with wife geeta basra-min image source: Instagram

ਦੱਸ ਦਈਏ ਸਾਲ 2015 ਵਿੱਚ ਹਰਭਜਨ ਸਿੰਘ ਅਤੇ ਗੀਤਾ ਬਸਰਾ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਹੁਣ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੇ ਦੋ ਬੱਚੇ ਹਨ, ਇੱਕ ਧੀ ਅਤੇ ਇੱਕ ਪੁੱਤਰ। ਗੀਤਾ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

View this post on Instagram

 

A post shared by Geeta Basra (@geetabasra)

 

View this post on Instagram

 

A post shared by Geeta Basra (@geetabasra)

You may also like