ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ
ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ
ਦੰਗਲ ਗਰਲ ਗੀਤਾ ਫੋਗਾਟ (Geeta Phogat) ਨੇ ਨਵੀਂ ਮਹਿੰਦਰਾ ਸਕਾਰਪੀਓ (New Mahindra Scorpio) ਖਰੀਦੀ ਹੈ । ਲੰਮੇ ਇੰਤਜ਼ਾਰ ਤੋਂ ਬਾਅਦ ਨਰਾਤਿਆਂ ਦੇ ਪਹਿਲੇ ਦਿਨ ਇਸਦੀ ਡਿਲੀਵਰੀ ਦੀ ਸ਼ੁਰੂਆਤ ਕੀਤੀ ਗਈ ਹੈ। ਡਿਲੀਵਰੀ ਦੇ ਪਹਿਲੇ ਦਿਨ ਹੀ ਓਲੰਪਿਕ ‘ਚ ਕਈ ਮੈਡਲ ਜਿੱਤਣ ਵਾਲੀ ਪਹਿਲਵਾਨ ਗੀਤਾ ਫੋਗਾਟ ਨੇ ਇਸ ਗੱਡੀ ਨੂੰ ਖਰੀਦਿਆ । ਜਦੋਂ ਇਹ ਖ਼ਬਰ ਆਨੰਦ ਮਹਿੰਦਰਾ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ‘ਤੇ ਆਪਣਾ ਰਿਐਕਸ਼ਨ ਵੀ ਦਿੱਤਾ ।
image Source : Twitter
ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਆਪਣੀ ਦੋਹਤੀ ਇਨਾਇਆ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਗੀਤਾ ਫੋਗਾਟ ਨੇ ਟਵੀਟ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਏਨੇਂ ਖ਼ੂਬਸੂਰਤ ਦਿਨ ‘ਤੇ ਕਿੰਨੀ ਪਿਆਰੀ ਸਵੇਰ…ਨਰਾਤਿਆਂ ਦੇ ਪਹਿਲੇ ਦਿਨ ਸਾਡੇ ਘਰ ਨਵੇਂ ਮੈਂਬਰ ਦਾ ਸਵਾਗਤ।ਸਰ ਨੂੰ ਏਨੀਂ ਵਧੀਆ ਕਾਰ ਲਾਂਚ ਕਰਨ ਦੇ ਲਈ ਬਹੁਤ ਬਹੁਤ ਵਧਾਈ ।
image Source : Instagram
ਹੋਰ ਪੜ੍ਹੋ : ਅੱਲੂ ਅਰਜੁਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ,ਤਸਵੀਰਾਂ ਹੋ ਰਹੀਆਂ ਵਾਇਰਲ
ਅਨੰਦ ਮਹਿੰਦਰਾ ਨੇ ਗੀਤਾ ਫੋਗਾਟ ਦੇ ਇਸ ਟਵੀਟ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ਕਿ ‘ਇਹ ਬੋਨਸ ਹੈ। ਗੀਤਾ ਫੋਗਾਟ ਵਰਗੀ ਪ੍ਰਤਿਭਾਵਾਨ ਸ਼ਖਸੀਅਤ ਵੱਲੋਂ ਸਕਾਰਪੀਓ-ਐੱਨ ਚੁਣਨਾ ਸਾਡੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਸਾਨੂੰ ਉਮੀਦ ਹੈ ਕਿ ਇਹ ਗੱਡੀ ਤੁਹਾਡੀਆਂ ਉਮੀਦਾਂ ‘ਤੇ ਖਰੀ ਉੱਤਰੇਗੀ’।
image Source : Instagram
ਦੱਸ ਦਈਏ ਕਿ ਗੀਤਾ ਫੋਗਾਟ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਐਕਟੀਵਿਟੀਜ਼ ਬਾਰੇ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
