ਗੀਤਾ ਜ਼ੈਲਦਾਰ ਨੇ ਗਾਇਆ ਗਾਣਾ ਤੇ ਸਿੱਧੂ ਮੂਸੇਵਾਲੇ ਨੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

Reported by: PTC Punjabi Desk | Edited by: Lajwinder kaur  |  July 23rd 2019 11:52 AM |  Updated: July 23rd 2019 11:52 AM

ਗੀਤਾ ਜ਼ੈਲਦਾਰ ਨੇ ਗਾਇਆ ਗਾਣਾ ਤੇ ਸਿੱਧੂ ਮੂਸੇਵਾਲੇ ਨੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਗੀਤਾ ਜ਼ੈਲਦਾਰ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਚਿੱਟੇ ਸੂਟ ਤੇ’, ‘ਚੱਕ ਚੱਕ ਕੇ’, ‘ਸੀਟੀ ਮਾਰ ਕੇ’, ‘ਸੰਗ ਮਾਰ ਗਈ’, ‘ਹਾਰਟ ਬੀਟ’ ਵਰਗੇ ਕਈ ਸੁਪਰ ਹਿੱਟ ਗੀਤ ਝੋਲੀ ਪਾ ਚੁੱਕੇ ਹਨ। ਗੀਤਾ ਜ਼ੈਲਦਾਰ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਆਪਣਾ ਹਿੱਟ ਗੀਤ ‘ਰਾਂਝੇ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲੇ ਨੇ ਗੀਤਾ ਜ਼ੈਲਦਾਰ ਦੇ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Canada vich akhara chota veer sidhu moosewalla Harry bhaji te baki de piyare veer on stage @sidhu_moosewala

A post shared by Geeta Zaildar (@geetazaildarofficial) on

ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤਾ ਜ਼ੈਲਦਾਰ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਇਸ ਵੀਡੀਓ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ।  ਜੇ ਗੱਲ ਕਰੀਏ ਗੀਤਾ ਜ਼ੈਲਦਾਰ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ 'ਖਾਨਦਾਨੀ ਮੁੰਡਾ' ਲੈ ਕੇ ਆ ਰਹੇ ਨੇ। ਇਸ ਗਾਣੇ ਦੀ ਸ਼ੂਟਿੰਗ ਕੈਨੇਡਾ ‘ਚ ਚੱਲ ਰਹੀ ਹੈ ਤੇ ਇਸ ਗੀਤ ‘ਚ ਅਦਾਕਾਰਾ ਕਮਲ ਖੰਗੂਰਾ ਨਜ਼ਰ ਆਉਂਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network