ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸਖ਼ਬਰੀ; ਤੁਹਾਡੇ ਨੇੜੇ ਆ ਰਹੇ ਨੇ ਮਾਨ ਸਾਬ

Written by  Lajwinder kaur   |  March 28th 2022 10:37 AM  |  Updated: March 28th 2022 11:27 AM

ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸਖ਼ਬਰੀ; ਤੁਹਾਡੇ ਨੇੜੇ ਆ ਰਹੇ ਨੇ ਮਾਨ ਸਾਬ

ਪੰਜਾਬੀ ਗਾਇਕ ਇੱਕ ਵਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਆਪਣੇ ਲਾਈਵ ਮਿਊਜ਼ਿਕ ਸ਼ੋਅ ਲਗਾਉਣ ਜਾ ਰਹੇ ਹਨ। ਕਈ ਗਾਇਕਾਂ ਨੇ ਆਪਣੇ ਮਿਊਜ਼ਿਕ ਟੂਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ਖਬਰੀ ਸਾਹਮਣੇ ਆ ਚੁੱਕੀ ਹੈ। ਜੀ ਹਾਂ ਦਿੱਗਜ ਗਾਇਕ ਬੱਬੂ ਮਾਨ ਦਾ ਲਾਈਵ ਕੰਸਰਟ ਹੋਣ ਜਾ ਰਿਹਾ ਹੈ(Babbu Maan Live Concert)।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Kamaal Ho Gea’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

singer babbu maan

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਚ ਬੱਬੂ ਮਾਨ ਦੇ ਮਿਊਜ਼ਿਕ ਸ਼ੋਅ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵੀਡੀਓ ਨੂੰ Swag Music ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਪਾਇਆ ਹੈ। ਦੱਸ ਦਈਏ ਇਹ ਬੱਬੂ ਮਾਨ ਦਾ USA TOUR 2022 ਹੋਣ ਵਾਲਾ ਹੈ। ਜਿਸ ਤੋਂ ਬਾਅਦ ਵਿਦੇਸ਼ਾਂ ਚ ਬੈਠ ਬੱਬੂ ਮਾਨ ਦੇ ਫੈਨਜ਼ ਬਹੁਤ ਜ਼ਿਆਦ ਉਤਸੁਕ ਹਨ। ਪਰ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਅਜੇ ਤੱਕ ਪੋਸਟ ਨਹੀਂ ਕੀਤਾ ਹੈ। ਦੱਸ ਦਈਏ ਇਹ ਟੂਰ ਜੂਨ ਤੋਂ ਲੈ ਕੇ ਅਗਸਤ ਮਹੀਨੇ ਤੱਕ ਹੋਵੇਗਾ। ਇਸ ਸ਼ੋਅ ਵਾਰੇ ਵਧੇਰੇ ਜਾਣਕਾਰੀ ਬੱਬੂ ਮਾਨ ਦੀ ਆਫੀਸ਼ੀਅਲ ਵੈੱਬਸਾਈਟ ਉੱਤੇ ਉਪਲਬਧ ਹੈ।

Babbu-Maan image From instagram

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਡ੍ਰਾਈਵਿੰਗ ਲਾਇਸੈਂਸ ਟੈਸਟ ‘ਚ ਹੋਈ ਫੇਲ, ਵੀਡੀਓ ਸ਼ੇਅਰ ਕਰਕੇ ਪਤੀ ਤੋਂ ਮੰਗੀ ਮਾਫੀ, ਦੇਖੋ ਵੀਡੀਓ

ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਬੱਬੂ ਮਾਨ ਨੇ ਦਿਲ ਤਾਂ ਪਾਗਲ ਹੈ, ਜਾਨ, ਮਹਿਫਿਲ ਮਿੱਤਾਰਾਂ ਦੀ, ਸਾਉਣ ਦੀ ਝੜੀ, ਸਾਡਾ ਕੀ ਹੈ, ਓਹੀ ਚੰਨ ਓਹੀ ਰਾਤਾਂ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਬੱਬੂ ਮਾਨ ਨੂੰ ਆਪਣੇ ਗੀਤਾਂ ਦੇ ਨਾਲ ਬੇਬਾਕ ਬੋਲਣ ਦੇ ਲਈ ਵੀ ਜਾਣਿਆ ਜਾਂਦਾ ਹੈ। ਇਸੇ ਲਈ ਬੱਬੂ ਮਾਨ ਦੀ ਕੱਟੜ ਫੈਨ ਫਾਲਵਿੰਗ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦਾ ਪ੍ਰਸ਼ੰਸਕ ਇੱਕ ਝਲਕ ਪਾਉਣ ਲਈ ਲੰਬੀਆਂ ਲੰਬੀਆਂ ਕਤਾਰਾਂ ਚ ਖੜ੍ਹੇ ਨਜ਼ਰ ਆਉਂਦੇ ਨੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ਆਪਣੀ ਲਿਖੀ ਕਿਤਾਬ ਵੀ ਰਿਲੀਜ਼ ਕਰਨ ਜਾ ਰਹੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਕਿਤਾਬ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ‘ਮੇਰਾ ਗਮ’ ਟਾਈਟਲ ਹੇਠ ਕਿਤਾਬ ਲੈ ਕੇ ਆ ਰਹੇ ਹਨ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network