ਸਭ ਤੋਂ ਵੱਡੇ ਪਲੀਟੀਕਲ ਡਰਾਮਾ ਦੇਖਣ ਲਈ ਹੋ ਜਾਓ ਤਿਆਰ, 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਨਵੀਂ ਵੈੱਬ ਸੀਰੀਜ਼ ‘ਚੌਸਰ’

written by Lajwinder kaur | February 16, 2022

ਹਕੁਮਤ ਤੇ ਹਕੀਕਤ ਦਾ ਪਾਸੇ ਨੂੰ ਬਿਆਨ ਕਰਦਾ ਸਭ ਤੋਂ ਵੱਡਾ ਪਲੀਟੀਕਲ ਡਰਾਮਾ ਬਹੁਤ ਜਲਦ ਦਰਸ਼ਕਾਂ ਦੀ ਨਜ਼ਰ ਹੋਣ ਜਾ ਰਿਹਾ ਹੈ। ਜੀ ਹਾਂ ਪੀਟੀਸੀ ਪੰਜਾਬੀ ਆਪਣੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ (Chausar - The Power Games) ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਇਸ ਵੈੱਬ ਸੀਰੀਜ਼ ਦੀ ਸਟ੍ਰੀਮਿੰਗ 21 ਫਰਵਰੀ ਨੂੰ ਹੋਣੀ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

chausar releasing on 21 feb

ਰਾਜਨੀਤੀ ਦੇ ਰੰਗਾਂ ਨਾਲ ਜੋੜੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਦਰਸ਼ਕ ਬਹੁਤ ਹੀ ਉਤਸੁਕ ਹਨ। ਇਸ ਸੀਰੀਜ਼ ਦੇ ਰਾਹੀਂ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਦੇ ਨਾਲ ਭਰੇ ਭੇਦਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ। ਗੌਰਵ ਰਾਣਾ ਵੱਲੋਂ ਡਾਇਰੈਕਟ ਕੀਤੀ ਇਹ ਵੈੱਬ ਸੀਰੀਜ਼ ਦਰਸ਼ਕਾਂ ਨੂੰ ਮਨੋਰੰਜਨ ਦਾ ਨਵਾਂ ਡੌਜ਼ ਦੇਵੇਗੀ। ਪੰਜਾਬੀ ਵਿਸ਼ੇ ‘ਚ ਬਣੀ ਚੌਸਰ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਵੇਗੀ, ਜੋ ਕਿ ਦਰਸ਼ਕਾਂ ਨੂੰ ਇੱਕ ਵੱਖਰਾ ਅਨੁਭਵ ਦੇਵੇਗੀ। ਸੋ ਦੇਖਣਾ ਨਾ ਭੁੱਲਣਾ ਨਵੀਂ ਵੈੱਬ ਸੀਰੀਜ਼  'ਚੌਸਰ-ਦਿ ਪਾਵਰ ਗੇਮਜ਼’ 21 ਫਰਵਰੀ ਨੂੰ ਸਿਰਫ਼ ਪੀਟੀਸੀ ਪਲੇਅ ਐਪ ‘ਤੇ । ਇਸ ਤਾਰੀਕ ਨੋਟ ਕਰ ਲਓ ਆਪਣੇ ਫੋਨਾਂ ਉੱਤੇ । ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ।

Chausar-the power games

 

ਹੋਰ ਪੜ੍ਹੋ : ਧੀ ਸਮੀਸ਼ਾ ਦੇ ਜਨਮਦਿਨ 'ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਪਿਆਰਾ ਵੀਡੀਓ, ਪਾਪਾ ਦੇ ਨਾਲ ਮਸਤੀ ਕਰਦੀ ਸਮੀਸ਼ਾ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

ਇਸ ਸੀਰੀਜ਼ ‘ਚ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਜਿਵੇਂ ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ, ਮਹਿਕਦੀਪ ਸਿੰਘ ਰੰਧਾਵਾ, ਨਰਜੀਤ ਸਿੰਘ ਤੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਦਰਸ਼ਕਾਂ ਨੂੰ ਚੌਸਰ ‘ਚ ਰਾਜਨੀਤੀ ਨਾਲ ਸਬੰਧਿਤ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲੇਗਾ ।

 

 

View this post on Instagram

 

A post shared by PTC Punjabi (@ptcpunjabi)

 

View this post on Instagram

 

A post shared by PTC Punjabi (@ptcpunjabi)

You may also like