ਜਦੋਂ ਗਿੱਪੀ ਗਰੇਵਾਲ ਨੇ ਆਪਣੀ ਫੈਨਸ ਨਾਲ ਤਸਵੀਰ ਖਿਚਵਾਉਣ ਤੋਂ ਕੀਤਾ ਇਨਕਾਰ ,ਵੇਖੋ ਵੀਡਿਓ 

Written by  Shaminder   |  December 11th 2018 01:51 PM  |  Updated: December 11th 2018 02:00 PM

ਜਦੋਂ ਗਿੱਪੀ ਗਰੇਵਾਲ ਨੇ ਆਪਣੀ ਫੈਨਸ ਨਾਲ ਤਸਵੀਰ ਖਿਚਵਾਉਣ ਤੋਂ ਕੀਤਾ ਇਨਕਾਰ ,ਵੇਖੋ ਵੀਡਿਓ 

ਗਿੱਪੀ ਗਰੇਵਾਲ 'ਚ ਆ ਗਿਆ ਹੈ ਐਟੀਟਿਊਡ ਅਤੇ ਇਸ ਐਟੀਟਿਊਡ ਕਾਰਨ ਉਨ੍ਹਾਂ 'ਚ ਆ ਗਈ ਹੈ ਈਗੋ । ਜਿਸ ਕਾਰਨ ਉਹ ਕਿਸੇ ਨੂੰ ਪਹਿਚਾਨਣ ਤੋਂ ਵੀ ਇਨਕਾਰ ਕਰ ਰਹੇ ਨੇ ।ਕਈ ਹਿੱਟ ਪੰਜਾਬੀ ਫਿਲਮਾਂ ਅਤੇ ਗੀਤ ਪੰਜਾਬੀ ਇੰਡਸਟਰੀ ਨੂੰ ਦੇਣ ਵਾਲੇ ਇਸ ਕਲਕਾਰ ਨੂੰ ਆਪਣੀ ਕਲਾਕਾਰੀ 'ਤੇ ਕਿੰਨਾ ਮਾਣ ਹੈ । ਵਿਦੇਸ਼ 'ਚ ਅਰਦਾਸ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਜਦੋਂ ਫੋਟੋ ਖਿਚਵਾਉਣ ਲਈ ਕੋਈ ਉਨ੍ਹਾਂ ਦੀ ਫੈਨ ਆਈ ਤਾਂ ਉਨ੍ਹਾਂ ਨੇ ਉਸ ਦੇ ਨਾਲ ਤਸਵੀਰ ਖਿਚਵਾਉਣ ਤੋਂ ਹੀ ਇਨਕਾਰ ਕਰ ਦਿੱਤਾ ।

ਹੋਰ ਵੇਖੋ: ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ-2’ ਤੁਸੀਂ ਵੀ ਕਰ ਸਕਦੇ ਹੋ ਕੰਮ, ਦੇਖੋ ਕਿਸ ਤਰ੍ਹਾਂ

https://www.instagram.com/p/BrMOq3UnWup/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਿੱਪੀ ਗਰੇਵਾਲ ਆਪਣੇ ਆਪ 'ਤੇ ਫਖਰ ਮਹਿਸੂਸ ਕਰ ਰਹੇ ਨੇ । ਤੁਸੀਂ ਸੋਚ ਰਹੇ ਹੋਵੋਗੇ ਕਿ ਸੱਚਮੁੱਚ ਗਿੱਪੀ ਗਰੇਵਾਲ 'ਚ ਹੰਕਾਰ ਆ ਗਿਆ ਹੈ ਤਾਂ ਅਜਿਹਾ ਨਹੀਂ ਹੈ । ਬਲਕਿ ਇਹ ਵੀਡਿਓ ਅਰਦਾਸ-੨ ਦੀ ਸ਼ੂਟਿੰਗ ਦੇ ਦੌਰਾਨ ਪ੍ਰੋਡਕਸ਼ਨ ਟੀਮ ਦੇ ਨਾਲ ਗਿੱਪੀ ਗਰੇਵਾਲ ਦੀ ਮਸਤੀ ਕਰਦਿਆਂ ਦੀ ਹੈ ।

ਹੋਰ ਵੇਖੋ:ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਮਿਲਾਇਆ ਹੱਥ , ਇਕੱਠੇ ਮਿਲ ਕਰਨਗੇ ਇਹ ਧਮਾਕਾ

gippy grewal gippy grewal

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਲੋਕੇਸ਼ਨ ਦੀ ਭਾਲ ਵਿਦੇਸ਼ 'ਚ ਕਰ ਰਹੇ ਨੇ । ਇਸ ਵੀਡਿਓ 'ਚ ਉਨ੍ਹਾਂ ਦੀ ਹੀ ਇੱਕ ਟੀਮ ਮੈਂਬਰ ਉਨ੍ਹਾਂ ਨਾਲ ਫੋਟੋ ਖਿਚਵਾਉਣ ਦੀ ਗੱਲ ਕਹਿੰਦੀ ਹੈ ਜਿਸ 'ਤੇ ਉਹ ਜੁਆਬ ਦੇ ਰਹੇ ਨੇ ਕਿ ਫਿਲਹਾਲ ਉਹ ਰੁੱਝੇ ਹੋਏ ਨੇ । ਜਿਸ 'ਤੇ ਉਨ੍ਹਾਂ ਦੀ ਟੀਮ ਮੈਂਬਰ ਕਹਿੰਦੀ ਹੈ ਕਿ ਇਸ ਇਨਸਾਨ 'ਚ ਕਿੰਨਾ ਐਟੀਟਿਊਡ ਹੈ । ਇਹ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ।

gippy grewal gippy grewal

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network