ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦੀ ਇਹ ਨਵੀਂ ਫੋਟੋ, ਲੰਬੇ ਸਮੇਂ ਬਾਅਦ ਨਜ਼ਰ ਆਏ ਇਕੱਠੇ

written by Lajwinder kaur | February 21, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ ।

image credit diljit dosanjh instagram

ਹੋਰ ਪੜ੍ਹੋ :ਗਗਨ ਕੋਕਰੀ ਦਾ ਆਉਣ ਵਾਲੇ ਗੀਤ ‘STUDENT UNION’ ਦਾ ਟੀਜ਼ਰ ਹੋਇਆ ਦਰਸ਼ਕਾਂ ਦੇ ਰੁਬਰੂ, ਦੇਖੋ ਟੀਜ਼ਰ

inside image of gippy grewal with diljit dosanjh together

ਜੀ ਹਾਂ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਇਹ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਇਸ ਤਸਵੀਰ ਨੂੰ ਪੋਸਟ ਕੀਤਾ ਹੈ । ਤਸਵੀਰ 'ਚ ਦੋਵੇਂ ਕਲਾਕਾਰ ਬਹੁਤ ਖੁਸ਼ ਦਿਖਾਈ ਦੇ ਰਹੇ ਨੇ। ਇੱਕ ਲੰਬੇ ਅਰਸੇ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਇਕੱਠੇ ਦਿਖਾਈ ਦਿੱਤੇ ਨੇ।

image of honsla rakh

ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਲੱਖਾਂ ਦੀ ਗਿਣਤੀ ‘ਚ ਇਸ ਫੋਟੋ ਉੱਤੇ ਲਾਈਕਸ ਆ ਚੁੱਕੇ ਨੇ। ਜੇ ਗੱਲ ਕਰੀਏ ਦੋਵੇਂ ਕਲਾਕਾਰਾਂ ਦੇ ਵਰਕ ਫਰੰਟ ਦੀ ਤਾਂ ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਤੇ ਫ਼ਿਲਮੀ ਜਗਤ ਦੇ ਸੁਪਰ ਸਟਾਰ ਨੇ। ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਦੀਆਂ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਏਨੀਂ ਦਿਨੀਂ ਦਿਲਜੀਤ ਦੋਸਾਂਝ ਆਪਣੀ ਨਵੀਂ ਫ਼ਿਲਮ 'ਹੌਸਲਾ ਰੱਖ' ਦੀ ਸ਼ੂਟਿੰਗ ਕਰ ਰਹੇ ਨੇ, ਜਿਸ 'ਚ ਸ਼ਿੰਦਾ ਗਰੇਵਾਲ ਵੀ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ ।

 

 

View this post on Instagram

 

A post shared by Gippy Grewal (@gippygrewal)

0 Comments
0

You may also like