ਗਿੱਪੀ ਗਰੇਵਾਲ ਤੇ ਜੈਸਮੀਨ ਫ਼ਿਲਮ ਹਨੀਮੂਨ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜੈਸਮੀਨ ਭਸੀਨ ਆਪਣੀ ਆਉਣ ਵਾਲੀ ਫਿਲਮ 'ਹਨੀਮੂਨ' ਦੇ ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਕੜੀ 'ਚ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਕਈ ਤਰ੍ਹਾਂ ਦੀਆਂ ਫਨੀ ਤੇ ਮਜ਼ੇਦਾਰ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅ ਕਰਦੇ ਰਹਿੰਦੇ ਹਨ।
ਇਸ ਫ਼ਿਲਮ ਦੀ ਸ਼ੂਟਿੰਗ ਜਾਰੀ ਹੈ। ਅਦਾਕਾਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਕੋਈ ਨਾ ਕੋਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
ਹੁਣ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਆਪਣੀ ਕੋ ਸਟਾਰ ਜੈਸਮੀਨ ਭਸੀਨ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਜਿਸ ਵਿੱਚ ਗਿੱਪੀ ਗਰੇਵਾਲ ਜੈਸਮੀਨ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਔਰਤਾਂ ਮਰਦਾਂ ਨਾਲੋਂ ਰਿਸ਼ਤਿਆਂ ਵਿੱਚ ਜ਼ਿਆਦਾ ਬੇਈਮਾਨ ਹੁੰਦੀਆਂ ਹਨ।ਵੀਡੀਓ 'ਚ ਗਿੱਪੀ ਗਰੇਵਾਲ ਆਪਣੇ ਫ਼ੋਨ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਜੈਸਮੀਨ ਦੂਜੇ ਪਾਸਿਓਂ ਫਰੇਮ 'ਚ ਦਾਖ਼ਲ ਹੁੰਦੇ ਹੋਏ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ, 'ਮੁੰਡੇ ਬਦਮਾਸ਼ ਹੁੰਦੇ ਹਨ, ਜਦੋਂ ਕਿ ਗਿੱਪੀ ਗਰੇਵਾਲ ਉਸ ਦੇ ਬਿਆਨ ਦਾ ਖੰਡਨ ਕਰਦੇ ਹੋਏ ਉਸ ਨੂੰ ਅਹਿਸਾਸ ਕਰਵਾਉਂਦੇ ਹਨ ਕਿ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਧੋਖਾ ਦਿੰਦੀਆਂ ਹਨ।
ਹੋਰ ਪੜ੍ਹੋ : Yo Yo Honey Singh ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਹੋਈ ਵਾਇਰਲ, ਹਨੀ ਸਿੰਘ ਦਾ ਟਰਾਂਸਫੋਰਮੇਸ਼ਨ ਵੇਖ ਫੈਨਜ਼ ਹੋਏ ਹੈਰਾਨ
ਗਿੱਪੀ ਗਰੇਵਾਲ ਨੇ ਡਾਇਲਾਗ ਨੂੰ ਮਜ਼ੇਦਾਰ ਤਰੀਕੇ ਨਾਲ ਬੋਲਦੇ ਹੋਏ ਨਜ਼ਰ ਆ ਰਹੇ ਹਨ, ਉਹ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਵਿਚਕਾਰ ਪਿਆਰੇ ਮਜ਼ਾਕ ਤੇ ਉਨ੍ਹਾਂ ਦੀ ਕੈਮੀਸਟਰੀ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਗਿੱਪੀ ਤੇ ਜੈਸਮੀਨ ਦੇ ਫੈਨਜ਼ ਦੋਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
View this post on Instagram