
ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ (Yo Yo Honey Singh) ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਇੱਕ ਵਾਰ ਮੁੜ ਹਨੀ ਸਿੰਘ ਸੁਰਖੀਆਂ ਵਿੱਚ ਆ ਗਏ ਹਨ, ਪਰ ਇਸ ਵਾਰ ਉਹ ਕਿਸੇ ਤਰ੍ਹਾਂ ਦੇ ਵਿਵਾਦ ਨਹੀਂ ਸਗੋਂ ਆਪਣੇ ਭਾਰ ਘਟਾਉਣ ਨੂੰ ਲੈ ਕੇ ਲਾਈਮ ਲਾਈਟ ਦੇ ਵਿੱਚ ਹਨ। ਕਿਉਂਕਿ ਉਨ੍ਹਾਂ ਨੇ ਆਪਣਾ ਬਾਡੀ ਟਰਾਂਸਫੋਰਮੇਸ਼ਨ ਕਰਕੇ ਮੁੜ 11 ਸਾਲ ਪਹਿਲੇ ਵਾਲਾ ਲੁੱਕ ਹਾਸਲ ਕਰ ਲਿਆ ਹੈ।

ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਹਨੀ ਸਿੰਘ ਇੱਕ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਅਤੇ ਆਪਣੀ ਪਤਨੀ ਨਾਲ ਚੱਲ ਰਹੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਸਨ। ਹਾਲਾਂਕਿ ਲੰਮੇਂ ਸਮੇਂ ਤੋਂ ਫੈਨਜ਼ ਉਨ੍ਹਾਂ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਹਨ, ਪਰ ਲੱਗਦਾ ਹੈ ਕਿ ਉਨ੍ਹਾਂ ਨੇ ਗੀਤਾਂ ਤੋਂ ਪਹਿਲਾਂ ਭਾਰ ਘਟਾ ਕੇ ਆਪਣੇ ਆਪ ਨੂੰ ਫਿੱਟ (Honey Singh weight Loss ) ਬਣਾਉਣ ਦਾ ਫੈਸਲਾ ਕਰ ਲਿਆ ਹੈ।

ਹਨੀ ਸਿੰਘ ਨੇ ਹਾਲ ਹੀ 'ਚ ਅਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਫੈਨਜ਼ ਬਹੁਤ ਹੈਰਾਨ ਹਨ। ਕੁਝ ਲੋਕ ਉਸ ਦੇ ਨਵੇਂ ਲੁੱਕ ਨੂੰ ਪਸੰਦ ਕਰ ਰਹੇ ਹਨ, ਜਦੋਂ ਕਿ ਕੁਝ ਲੋਕ ਹਨੀ ਸਿੰਘ ਦੀ ਪੁਰਾਣੀ ਦਿੱਖ ਨੂੰ ਮਿਸ ਕਰ ਰਹੇ ਹਨ।
ਹੋਰ ਪੜ੍ਹੋ : ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ,ਫੈਨਜ਼ ਨੂੰ ਆ ਰਹੀਆਂ ਪਸੰਦ
ਹਨੀ ਸਿੰਘ ਨੇ ਹਾਲ ਹੀ 'ਚ ਇਕ ਫੋਟੋ ਸ਼ੇਅਰ ਕਰਕੇ ਹੈਦਰਾਬਾਦ 'ਚ ਆਪਣੇ ਸ਼ੋਅ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ 'ਚ ਲੋਕਾਂ ਲਈ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਹਨੀ ਸਿੰਘ, ਜੋ ਕਦੇ ਓਵਰਵੇਟ ਦਿਖਾਈ ਦਿੰਦੇ ਸੀ, ਉਹ ਹੁਣ ਪਤਲੇ ਅਤੇ ਫਿੱਟ ਨਜ਼ਰ ਆ ਰਿਹਾ ਹੈ। ਯੋ ਯੋ ਹਨੀ ਸਿੰਘ ਕੈਜ਼ੂਅਲ ਪਹਿਰਾਵੇ ਵਿੱਚ ਆਪਣੇ ਸਿਗਨੇਚਰ ਪੋਜ਼ ਵਿੱਚ ਨਜ਼ਰ ਆ ਰਹੇ ਹਨ। ਇਹ ਉਨ੍ਹਾਂ ਦੇ 11 ਸਾਲ ਪੁਰਾਣੇ ਲੁੱਕ ਦੀ ਯਾਦ ਦਿਵਾਉਂਦਾ ਹੈ।

ਹਨੀ ਸਿੰਘ ਦੇ ਇਸ ਫਿੱਟ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਉਨ੍ਹਾਂ ਦੀ ਫਿਟਨੈਸ ਦੇ ਦੀਵਾਨੇ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਪਾਜੀ, ਤੁਸੀਂ ਇਹ ਕਿਵੇਂ ਕੀਤਾ? ਇੱਕ ਹੋਰ ਯੂਜ਼ਰ ਨੇ ਲਿਖਿਆ- '16 ਡੋਲਾ, 46 ਦੀ ਛਾਤੀ'। ਇੱਕ ਯੂਜ਼ਰ ਨੇ ਲਿਖਿਆ, 'ਬੁੱਢੇ ਹਨੀ ਸਿੰਘ ਵਾਪਸ ਆ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਰੈਪ ਕਿੰਗ ਸ਼ੇਪ 'ਚ ਆ ਰਿਹਾ ਹੈ', 'ਯੇ ਤੋ ਪਿਚਕਾ ਹੁਆ ਹਨੀ ਸਿੰਘ ਹੈ'।
View this post on Instagram