ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ,ਫੈਨਜ਼ ਨੂੰ ਆ ਰਹੀਆਂ ਪਸੰਦ
ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ। ਫੈਨਜ਼ ਨੇ ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕੀਤਾ ਤੇ ਹਾਰਟ ਈਮੋਜੀਸ ਨਾਲ ਉਨ੍ਹਾਂ ਕਮੈਂਟ ਬਾਕਸ ਭਰ ਦਿੱਤਾ, ਕਿਉਂਕਿ ਸੋਨਮ ਇਨ੍ਹਾਂ ਤਸਵੀਰਾਂ ਨੂੰ ਬਹੁਤ ਖੂਬਸੂਰਤ ਲੱਗ ਰਹੀ ਸੀ।
Image Source: Instagram
'ਹੌਂਸਲਾ ਰੱਖ' ਦੀ ਅਦਾਕਾਰਾ ਸੋਨਮ ਬਾਜਵਾ ਨੂੰ ਰੂਬੀ ਤੇ ਲਾਲ ਰੰਗ ਦੇ ਕੜਾਈਦਾਰ ਸਟ੍ਰੈਪੀ ਪ੍ਰਿੰਟਿਡ ਗਾਊਨ ਪਹਿਨੇ ਦੇਖਿਆ ਜਾ ਸਕਦਾ ਹੈ। ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ, ਸੋਨਮ ਨੇ ਲਿਖਿਆ: "ਜਦੋਂ ਸੁਪਨੇ ਸਾਹਮਣੇ ਹੁੰਦੇ ਹਨ... ਧੰਨਵਾਦ @siddharthabansal_ ਮੈਨੂੰ ਆਪਣਾ ਮਿਊਜ਼ ਬਣਨ ਲਈ ਚੁਣਨ ਲਈ ?"
Image Source: Instagram
ਸੋਨਮ ਬਾਜਵਾ ਫਿਲਮ ਇੰਡਸਟਰੀ ਦੀ ਸਭ ਤੋਂ ਪ੍ਰਸ਼ੰਸਾਯੋਗ ਪੰਜਾਬੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੇ ਫੈਨਜ਼ ਹਮੇਸ਼ਾ ਹੀ ਉਸ ਦੀਆਂ ਤਾਜ਼ਾ ਤਸਵੀਰਾਂ ਦੀ ਉਡੀਕ ਕਰਦੇ ਹਨ। ਸੋਨਮ ਦਾ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ 'ਚ ਬਹੁਤ ਵੱਡੀ ਫੈਨ ਫੋਲੋਇੰਗ ਹੈ।
ਸੋਨਮ ਬਾਜਵਾ ਦੇ ਫੈਨਜ਼ ਨੂੰ ਉਸ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਆ ਰਹੀਆਂ ਹਨ। ਵੱਡੀ ਗਿਣਤੀ 'ਚ ਫੈਨਜ਼ ਨੇ ਸੋਨਮ ਦੀ ਤਸਵੀਰਾਂ ਉੱਤੇ ਕਮੈਂਟ ਵਿੱਚ ਹਾਰਟ ਸ਼ੇਪ ਈਮੋਜੀ ਬਣਾਏ ਹਨ ਅਤੇ ਕਈਆਂ ਨੇ ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤਾਂ ਚੋਂ ਇੱਕ ਕਿਹਾ ਹੈ।
ਹੋਰ ਪੜ੍ਹੋ : ਵਿਦਿਯੁਤ ਜਾਮਵਾਲ ਜਲਦ ਹੀ ਬਾਇਓਪਿਕ 'ਸ਼ੇਰ ਸਿੰਘ ਰਾਣਾ' ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ
ਜੇਕਰ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਅਗਲੀ ਪੰਜਾਬ ਫਿਲਮ 'ਸ਼ੇਰ ਬੱਗਾ' ਵਿੱਚ ਨਜ਼ਰ ਆਵੇਗੀ ਜਿਸ ਵਿੱਚ ਐਮੀ ਵਿਰਕ ਵੀ ਹਨ। ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ। ਰਿਪੋਰਟਾਂ ਦੇ ਮੁਤਾਬਕ, ਫਿਲਮ 10 ਜੂਨ, 2022 ਨੂੰ ਰਿਲੀਜ਼ ਹੋਣ ਵਾਲੀ ਹੈ।
ਸੋਨਮ ਬਾਜਵਾ ਨੇ ਕਈ ਪੰਜਾਬੀ ਬਲਾਕਬਸਟਰ ਫਿਲਮਾਂ ਕੀਤੀਆਂ ਹਨ ਅਤੇ ਅਜਿਹੀ ਹੀ ਇੱਕ ਉਦਾਹਰਣ ਹੈ 'ਹੌਂਸਲਾ ਰੱਖ' ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਵੀ ਸਨ।
View this post on Instagram