‘ਡਾਕਾ’ ਫ਼ਿਲਮ ਦਾ ਟੀਜ਼ਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਐਕਸ਼ਨ ਤੇ ਸਸਪੈਂਸ ਨਾਲ ਭਰਪੂਰ ਹੋਵੇਗੀ ਫ਼ਿਲਮ

Written by  Rupinder Kaler   |  August 29th 2019 12:11 PM  |  Updated: August 29th 2019 12:11 PM

‘ਡਾਕਾ’ ਫ਼ਿਲਮ ਦਾ ਟੀਜ਼ਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਐਕਸ਼ਨ ਤੇ ਸਸਪੈਂਸ ਨਾਲ ਭਰਪੂਰ ਹੋਵੇਗੀ ਫ਼ਿਲਮ

ਅਰਦਾਸ ਕਰਾਂ ਵਰਗੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਡਾਕਾ ਫ਼ਿਲਮ ਵਿੱਚ ਨਜ਼ਰ ਆਉਣਗੇ ।ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਗਿੱਪੀ ਗਰੇਵਾਲ ਦੀ ਫ਼ਿਲਮ ਦੇ ਟੀਜ਼ਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ਦਾ ਟੀਜ਼ਰ ਦੱਸਦਾ ਹੈ ਕਿ ਫ਼ਿਲਮ ਐਕਸ਼ਨ ਤੇ ਸਸਪੈਂਸ ਨਾਲ ਭਰਪੂਰ ਹੋਏਗੀ ।

https://www.instagram.com/p/B1vAV6Hg0az/

ਜਿਸ ਤਰ੍ਹਾਂ ਦੇ ਐਕਸ਼ਨ ਸੀਨ ਫ਼ਿਲਮ ਵਿੱਚ ਦਿਖਾਏ ਗਏ ਹਨ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਹੀ ਕਿਸੇ ਪੰਜਾਬੀ ਫ਼ਿਲਮ ਵਿੱਚ ਇਸ ਤਰ੍ਹਾਂ ਦੇ ਐਕਸ਼ਨ ਸੀਨ ਫ਼ਿਲਮਾਏ ਗਏ ਹੋਣ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜ਼ਰੀਨ ਖਾਨ ਨਜ਼ਰ ਆਉਣਗੇ।

https://www.instagram.com/p/B1vHVvpA1ME/

ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਹੌਬੀ ਧਾਲੀਵਾਲ ਵਰਗੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਕਰ ਰਹੇ ਹਨ।

https://www.instagram.com/p/B1nDqb7g0du/

‘ਡਾਕਾ’ ਫ਼ਿਲਮ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇੱਕ ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।ਹੁਣ ਦੇਖਣਾ ਹੋਵੇਗਾ ਗਿੱਪੀ ਗਰੇਵਾਲ 1 ਨਵੰਬਰ ਨੂੰ ਸਿਨੇਮਾ ‘ਤੇ ਕਿਹੋ ਜਿਹਾ ਡਾਕਾ ਮਾਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network