ਗਿੱਪੀ ਗਰੇਵਾਲ ਨੇ ਆਪਣੇ ਨਵੇਂ ਬੈਨਰ 'Big Daddy Films' ਦਾ ਕੀਤਾ ਐਲਾਨ, ਬੈਨਰ ਹੇਠ ਪਹਿਲੀ ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ

written by Lajwinder kaur | March 16, 2022

ਗਿੱਪੀ ਗਰੇਵਾਲ Gippy Grewal ਜੋ ਕਿ ਪੰਜਾਬੀ ਮਨੋਰੰਜਨ ਜਗਤ ਦੇ ਮਲਟੀ ਸਟਾਰ ਕਲਾਕਾਰ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਇੱਕ ਹੋਰ ਬੈਨਰ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹ Humble Motion pictures ਦੇ ਸਫਲ ਸੰਚਾਲਨ ਤੋਂ ਬਾਅਦ, ਗਿੱਪੀ ਗਰੇਵਾਲ ਨੇ ਆਪਣੇ ਨਵੇਂ ਬੈਨਰ 'Big Daddy Films' ਦਾ ਐਲਾਨ ਕੀਤਾ ਹੈ । ਦੱਸ ਦਈਏ ਬੈਨਰ ਦੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

ਹੋਰ ਪੜ੍ਹੋ : ਜਸਪ੍ਰੀਤ ਸਿੰਘ ਬੁਮਰਾਹ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਅੱਜ ਦੇ ਦਿਨ ਅਦਾਕਾਰਾ ਸੰਜਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਸੀ ਲਾਵਾਂ

big daddy films

ਜੀ ਹਾਂ ਜਿਸ ਵਿਚ ਨੀਰੂ ਬਾਜਵਾ ਅਤੇ ਧੀਰਜ ਕੁਮਾਰ ਦੇਖਣ ਨੂੰ ਮਿਲਣਗੇ । ਇਸ ਫ਼ਿਲਮ ਦਾ ਟਾਈਟਲ ਜਲਦ ਹੀ ਅਨਾਉਂਸ ਕੀਤਾ ਜਾਵੇਗਾ। ਜੀ ਹਾਂ ਫ਼ਿਲਮ ਦੇ ਪਹਿਲੇ ਦਿਨ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ । ਜਿਸ ‘ਚ ਨੀਰੂ ਬਾਜਵਾ, ਧੀਰਜ ਕੁਮਾਰ ਦੇ ਫ਼ਿਲਮ ਦੀ ਬਾਕੀ ਦੀ ਟੀਮ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉੱਤੇ ਗਿੱਪੀ ਗਰੇਵਾਲ ਨੂੰ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਛੋਟੇ ਭਰਾ ਬੌਬੀ ਦਿਓਲ ਦੇ ਨਾਲ ਸਾਂਝੀ ਕੀਤੀ ਫ਼ਿਲਮ 'Dillagi' ਦੇ ਸੈੱਟ ਦੀ ਅਣਭੁੱਲੀ ਯਾਦ, ਦੇਖੋ ਵੀਡੀਓ

neeru bajwa and dheeraj kumar

ਜੇ ਗੱਲ ਕਰੀਏ ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਹੰਬਲ ਮੋਸ਼ਨ ਪਿਕਚਰ ਨਾਂਅ ਦਾ ਬੈਨਰ ਚਲਾਉਂਦੇ ਨੇ, ਜਿਸ ਦੇ ਹੇਠ ਪਹਿਲਾਂ ਹੀ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਪੰਜਾਬੀ ਫ਼ਿਲਮ ਜਗਤ ਦੀ ਕਮਾਲ ਦੀ ਫ਼ਿਲਮ ਅਰਦਾਸ ਤੇ ਅਰਦਾਸ ਕਰਾਂ ਵੀ ਇਸ ਬੈਨਰ ਹੇਠ ਰਿਲੀਜ਼ ਹੋਈ ਸੀ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਨਵੇਂ-ਨਵੇਂ ਪ੍ਰੋਜੈਕਟਰਾਂ ਉੱਤੇ ਕੰਮ ਕਰ ਰਹੇ ਹਨ। ਹਾਲ ਹੀ ਚ ਉਹ ਆਪਣੀ ਇੱਕ ਹੋਰ ਫ਼ਿਲਮ ਹਨੀਮੂਨ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਆਪਣੇ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਗਿੱਪੀ ਗਰੇਵਾਲ ਦੀ ਚੰਗੀ ਫੈਨ ਫਾਲਵਿੰਗ ਹੈ।

 

You may also like