ਗਿੱਪੀ ਗਰੇਵਾਲ ਆਪਣੇ ਨਵੇਂ ਦਰਦ ਭਰੇ ਗੀਤ Fark ਦੇ ਨਾਲ ਹੋਏ ਦਰਸ਼ਕਾਂ ਦੇ ਸਨਮੁੱਖ, ਦੇਖੋ ਵੀਡੀਓ

Written by  Lajwinder kaur   |  November 08th 2021 03:59 PM  |  Updated: November 08th 2021 03:59 PM

ਗਿੱਪੀ ਗਰੇਵਾਲ ਆਪਣੇ ਨਵੇਂ ਦਰਦ ਭਰੇ ਗੀਤ Fark ਦੇ ਨਾਲ ਹੋਏ ਦਰਸ਼ਕਾਂ ਦੇ ਸਨਮੁੱਖ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ Gippy Grewal ਜੋ ਕਿ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਜੀ ਹਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਰਿਲੀਜ਼ ਹੋਈ ਹੈ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਿਊਜ਼ਿਕ Limited Edition ਚੋਂ ਇੱਕ ਹੋਰ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ।

ਹੋਰ ਪੜ੍ਹੋ : ਬ੍ਰਿਟਿਸ਼ ਸਿੱਖ ਮਹਿਲਾ ਆਰਮੀ ਅਫਸਰ ਹਰਪ੍ਰੀਤ ਚੰਦੀ ‘South Pole Adventure’ ਦੇ ਲਈ ਹੋਈ ਰਵਾਨਾ, ਪੰਜਾਬੀਆਂ ਲਈ ਇਹ ਹੈ ਮਾਣ ਦੀ ਗੱਲ

gippy grewal new song

ਜੀ ਹਾਂ ਉਹ ਇਸ ਵਾਰ ਸੈਡ ਜ਼ੌਨਰ ਦਾ ਗੀਤ ਲੈ ਕੇ ਆਏ ਨੇ। ਦਰਦ ਨਾਲ ਭਰਿਆ ਗੀਤ ਫਰਕ Fark  ਦਰਸ਼ਕਾਂ ਦੀ ਨਜ਼ਰ ਹੋ ਚੁੱਕਿਆ ਹੈ। ਇਸ ਗੀਤ ਨੂੰ  Sunny Randhawa ਨੇ ਲਿਖਿਆ ਹੈ ਅਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਹੈਰੀ ਚਾਹਲ ਵੱਲੋਂ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਗੀਤ ਦੇ ਰਾਹੀਂ ਖ਼ਾਸ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਸ਼ਰਾਬ ਪੀ ਕੇ ਡਰਾਇਵਿੰਗ ਨਹੀਂ ਕਰਨੀਂ ਚਾਹੀਦੀ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ‘ਚ ਦੇਸੀ ਅੰਦਾਜ਼ ‘ਚ ਮਨਾਈ ਦੀਵਾਲੀ, ਯੂ ਟਿਊਬ ਸਟਾਰ ਲਿਲੀ ਸਿੰਘ ਨੇ ਪ੍ਰਿਯੰਕਾ ਨੂੰ ਰੰਗਿਆ ਪੰਜਾਬੀ ਅੰਦਾਜ਼ ‘ਚ, ਦੇਖੋ ਤਸਵੀਰਾਂ

inside image of gippy grewal shared his new song

ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਗਿੱਪੀ ਗਰੇਵਾਲ ਦਰਸ਼ਕਾਂ ਨੂੰ ਬੈਕ ਟੂ ਬੈਕ ਦਿੱਤਾ ਗਿਆ ਮਨੋਰੰਜਨ ਦਾ ਪੰਚ ਹੈ। ਹਾਲ ਹੀ ‘ਚ ਉਨ੍ਹਾਂ ਦਾ ਵਾਰਨਿੰਗ ਦਾ ਟ੍ਰੇਲਰ ਵੀ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਇਸ ਵਾਰ ਵਾਰਨਿੰਗ ਚ ਗਿੱਪੀ ਗਰੇਵਾਲ ਵੀ ਗੇਜਾ ਨਾਂਅ ਦੇ ਕਿਰਦਾਰ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਆਉਣਗੇ। ਇਹ ਫ਼ਿਲਮ 19 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀ ਝੋਲੀ ਕਈ ਫ਼ਿਲਮਾਂ ਨੇ ਜਿਸ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

You May Like This
DOWNLOAD APP


© 2023 PTC Punjabi. All Rights Reserved.
Powered by PTC Network