ਗਿੱਪੀ ਗਰੇਵਾਲ ਦੇ ਘਰ ‘ਚ ਵਿਆਹ ਦਾ ਜਸ਼ਨ, ਵੱਡੇ ਭਰਾ ਸਿੱਪੀ ਗਰੇਵਾਲ ਦੀ ਧੀ ਦਾ ਹੈ ਵਿਆਹ, ਦੇਖੋ ਜਸ਼ਨ ਦੀਆਂ ਤਸਵੀਰਾਂ

written by Lajwinder kaur | January 05, 2022

ਜਿਵੇਂ ਸਭ ਜਾਣਦੇ ਹੀ ਨੇ ਵੈਂਡਿੰਗ ਸੀਜ਼ਨ ਚੱਲ ਰਿਹਾ ਹੈ। ਅਜਿਹੇ ‘ਚ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਨੇ। ਦੱਸ ਦਈਏ ਗਾਇਕ ਗਿੱਪੀ ਗਰੇਵਾਲ ਦੇ ਘਰ 'ਚ ਵੀ ਵਿਆਹ ਦਾ ਜਸ਼ਨ ਚੱਲ ਰਿਹਾ ਹੈ। ਜਿਸ ਕਰਕੇ ਇੱਕ ਤੋਂ ਬਾਅਦ ਕਈ ਪ੍ਰੋਗਰਾਮ ਹੋ ਰਹੇ ਨੇ ,ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਨੇ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

gippy grewal with family

ਯੂ ਕੇ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਆਪਣੀ ਇੰਸਟਾ ਸਟੋਰੀ ‘ਚ ਪ੍ਰੋਗਰਾਮ ਦੇ ‘DAY 3’ ਕਰਕੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਨੇ। ਖੁਦ ਗਿੱਪੀ ਗਰੇਵਾਲ ਨੇ ਸੰਗੀਤ ਪ੍ਰੋਗਰਾਮ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਨੇ। ਤੀਜੇ ਦਿਨ ਸੁਨੰਦਾ ਸ਼ਰਮਾ, ਨਿੰਜਾ, ਜਸਬੀਰ ਜੱਸੀ, ਬੱਬਲ ਰਾਏ ਤੋਂ ਇਲਾਵਾ ਕਈ ਨਾਮੀ ਗਾਇਕ ਗੀਤ ਗਾਉਂਦੇ ਹੋਏ ਨਜ਼ਰ ਆਏ। ਖੁਦ ਗਿੱਪੀ ਗਰੇਵਾਲ ਵੀ ਗੀਤ ਗਾਉਂਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ :Happy Birthday Deepika Padukone: ਦੀਪਿਕਾ ਪਾਦੂਕੋਣ ਦੇ ਜਨਮਦਿਨ 'ਤੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼, ' ਗਹਿਰਾਈਆਂ' ਦਾ ਪੋਸਟਰ ਹੋਇਆ ਰਿਲੀਜ਼

gippy grewal's neice muskan wedding function

ਦੱਸ ਦਈਏ ਗਿੱਪੀ ਗਰੇਵਾਲ ਦੇ ਵੱਡੇ ਭਰਾ ਸਿੱਪੀ ਗਰੇਵਾਲ ਦੀ ਬੇਟੀ ਦਾ ਵਿਆਹ ਹੈ (Gippy Grewal brother Sippy Grewal's Daughter's wedding function)। ਜਿਸ ਕਰਕੇ ਜਸ਼ਨ ਦਾ ਦੌਰ  ਚੱਲ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਗਰੇਵਾਲ ਪਰਿਵਾਰ ਦੀ ਖੁਸ਼ੀ ‘ਚ ਸ਼ਾਮਿਲ ਹੋ ਰਹੇ ਨੇ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਆਪਣੇ ਨਿੱਕੇ ਪੁੱਤਰ ਗੁਰਬਾਜ਼ ਦੀ ਲੋਹੜੀ ਦਾ ਪ੍ਰੋਗਰਾਮ ਵੀ ਕੀਤਾ ਸੀ। ਇਸ ਪ੍ਰੋਗਰਾਮ ‘ਤੇ ਵੀ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਪਹੁੰਚੀ ਸੀ। ਗੁਰਦਾਸ ਮਾਨ, ਰਣਜੀਤ ਬਾਵਾ, ਸੁਨੰਦਾ ਸ਼ਰਮਾ, ਜੱਸੀ ਗਿੱਲ, ਸਰਗੁਣ ਮਹਿਤਾ, ਅੰਮ੍ਰਿਤ ਮਾਨ, ਪਰਮੀਸ਼ ਵਰਮਾ ਤੋਂ ਇਲਾਵਾ ਕਈ ਹੋਰ ਕਲਾਕਾਰ ਸ਼ਾਮਿਲ ਹੋਏ ਸੀ। ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਗੀਤਾਂ ਦੇ ਨਾਲ ਬਾਕਮਾਲ ਦੀਆਂ ਫ਼ਿਲਮਾਂ ਵੀ ਦੇ ਰਹੇ ਨੇ। ਹਾਲ ਹੀ ਚ ਉਨ੍ਹਾਂ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਈ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

 

You may also like