
Gippy Grewal meet Sidhu Moose wala parent: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਇੱਕਲੇ ਪੈ ਗਏ ਹਨ। ਅਜਿਹੇ 'ਚ ਉਨ੍ਹਾਂ ਦਾ ਦੁਖ ਸਾਂਝਾ ਕਰਨ ਕਈ ਸੈਲੇਬਸ ਉਨ੍ਹਾਂ ਨੂੰ ਮਿਲਣ ਪਹੁੰਚੇ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਸਿੱਧੂ ਮੂਸਵੇਲਾ ਦੇ ਮਾਤਾ-ਪਿਤਾ ਦਾ ਦੁਖ ਸਾਂਝਾ ਕਰਨ ਪਹੁੰਚੇ।

ਪਰਿਵਾਰ ਸਣੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਗਿੱਪੀ ਗਰੇਵਾਲ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਗਿੱਪੀ ਗਰੇਵਾਲ ਦੇ ਬੱਚੇ ਚਾਚਾ ਸਿੱਧੂ ਮੂਸੇਵਾਲਾ ਦੇ ਬੁੱਤ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
ਗਾਇਕ ਗਿੱਪੀ ਗਰੇਵਾਲ ਦਾ ਪਰਿਵਾਰ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਇਥੇ ਗਿੱਪੀ ਗਰੇਵਾਲ ਦੇ ਬੱਚੇ ਸਿੱਧੂ ਦੀ ਮਾਤਾ ਨਾਲ ਖੇਡਦੇ ਅਤੇ ਉਨ੍ਹਾਂ ਨਾਲ ਲਾਡ-ਪਿਆਰ ਤੇ ਗੱਲਾਂ ਕਰਦੇ ਹੋਏ ਵਿਖਾਈ ਦਿੱਤੇ। ਇਸ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਵੀ ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਨੂੰ ਵੇਖ ਕੇ ਕੁਝ ਸਮੇਂ ਲਈ ਆਪਣੇ ਦੁਖ ਨੂੰ ਭੁੱਲ ਗਏ ਤੇ ਉਨ੍ਹਾਂ ਨਾਲ ਪਿਆਰ ਨਾਲ ਗੱਲਬਾਤ ਕਰਦੇ ਤੇ ਖੇਡਦੇ ਨਜ਼ਰ ਆਏ।

ਵੀਡੀਓ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਿੰਦਾ ਗਰੇਵਾਲ ਸਿੱਧੂ ਦੇ ਬੁੱਤੇ ਅੱਗੇ ਪੱਟ ਉੱਤੇ ਥਾਪੀ ਮਾਰ ਕੇ ਚਾਚੇ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਬਾਜ਼ ਵੀ ਜੋ ਕਿ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਨਾਲ ਨਜ਼ਰ ਆ ਰਿਹਾ ਹੈ। ਇੱਕ ਹੋਰ ਤਸਵੀਰ ‘ਚ ਤਿੰਨੋਂ ਬੱਚੇ ਸਿੱਧੂ ਦੀ ਮਾਂ ਅਤੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ‘ਚ ਰਵਨੀਤ ਗਰੇਵਾਲ ਵੀ ਸਿੱਧੂ ਦੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ।

ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ‘ਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਦੁਲਾਰ ਕਰਦੀ ਹੋਈ ਨਜ਼ਰ ਆ ਰਹੀ ਸੀ। ਵੀਡੀਓ ਦੇ ਵਿੱਚ ਤੁਸੀਂ ‘ਚ ਦੇਖ ਸਕਦੇ ਹੋ ਰਵਨੀਤ ਗਰੇਵਾਲ, ਏਕਮ, ਸ਼ਿੰਦਾ ਅਤੇ ਗੁਰਬਾਜ਼ ਜੋ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਨਜ਼ਰ ਆ ਰਹੇ ਹਨ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋਏ ਬੱਚਿਆਂ ਨੂੰ ਮਿਲਕੇ ਸਿੱਧੂ ਦੇ ਮਾਪਿਆਂ ਦੇ ਚਿਹਰੇ ‘ਤੇ ਕੁਝ ਸਕੂਨ ਜਾ ਨਜ਼ਰ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਬੱਚੇ ਘਰ ‘ਚ ਰੌਣਕਾਂ ਬਿਖੇਰ ਦਿੰਦੇ ਹਨ। ਇਹ ਨੰਨ੍ਹੇ ਬੱਚੇ ਸਿੱਧੂ ਦੇ ਮਾਪਿਆਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ ਕਰਦੇ ਨਜ਼ਰ ਆਏ।

ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਨਾਲ ਕੀਤੀ ਖੂਬ ਮਸਤੀ, ਫੈਨਜ਼ ਨੂੰ ਕਿਹਾ ਵੇਖੋ ਭੂਤ ਭੰਗੜਾ
ਇਹ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਗਾਇਕ ਗਿੱਪੀ ਗਰੇਵਾਲ ਦੀ ਵੀ ਤਰੀਫ ਕੀਤੀ ਤੇ ਕਿਹਾ ਕਿ ਗਿੱਪੀ ਗਰੇਵਾਲ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਿਵਾਰਕ ਤੇ ਸਮਾਜਿਕ ਤੌਰ 'ਤੇ ਹਰ ਤਰ੍ਹਾਂ ਦੇ ਹਲਾਤਾਂ ਨੂੰ ਸਾਂਭਣਾ ਜਾਣਦੇ ਹਨ। ਉਹ ਚੰਗੇ ਵਿਅਕਤੀ ਹਨ, ਇਸ ਲਈ ਉਹ ਸਿੱਧੂ ਦੇ ਮਾਪਿਆਂ ਨਾਲ ਦੁਖ ਸਾਂਝਾ ਕਰਨ ਪਰਿਵਾਰ ਸਣੇ ਪਹੁੰਚੇ। ਕੁਝ ਨੇ ਕਿਹਾ ਕਿ ਗਿੱਪੀ ਇਹ ਜਾਣਦੇ ਨੇ ਕਿ ਬੱਚਿਆਂ ਨੂੰ ਮਿਲ ਕੇ ਸਿੱਧੂ ਦੇ ਮਾਪੇ ਖੁਸ਼ ਹੋ ਜਾਣਗੇ।
View this post on Instagram