ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਨਾਲ ਕੀਤੀ ਖੂਬ ਮਸਤੀ, ਫੈਨਜ਼ ਨੂੰ ਕਿਹਾ ਵੇਖੋ ਭੂਤ ਭੰਗੜਾ

written by Pushp Raj | July 15, 2022

Gippy Grewal had a fun with his sons: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਅਕਸਰ ਆਪਣੇ ਗੀਤਾਂ ਤੇ ਸੋਸ਼ਲ ਮੀਡੀਆ ਪੋਸਟਾਂ ਦੇ ਚੱਲਦੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਗਿੱਪੀ ਗਰੇਵਾਲ ਅਕਸਰ ਆਪਣੇ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਗਿੱਪੀ ਨੇ ਆਪਣੇ ਬੇਟਿਆਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਬਹੁਤ ਖੁਸ਼ ਹੋ ਰਹੇ ਹਨ।

image From instagram

ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਬੇਟੇ ਗੁਰਬਾਜ਼, ਸ਼ਿੰਦਾ ਤੇ ਏਕਮ ਗਰੇਵਾਲ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਪਿਉ-ਪੁੱਤਰ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ ਦੇ ਵਿੱਚ ਗੁਰਬਾਜ਼ ਪਿਤਾ ਗਿੱਪੀ ਗਰੇਵਾਲ ਦੀ ਗੋਦ ਵਿੱਚ ਅਤੇ ਪਿਛੇ ਏਕਮ ਅਤੇ ਸ਼ਿੰਦਾ ਗਰੇਵਾਲ ਬੇਹੱਦ ਫਨੀ ਅੰਦਾਜ਼ ਵਿੱਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਪਿਉ-ਪੁੱਤਰ ਮਸਤੀ ਕਰਦਿਆਂ ਇੱਕ ਦੂਜੇ ਨਾਲ ਖਿਚੋਤਾਨ ਕਰਦੇ ਹੋਏ ਨਜ਼ਰ ਆ ਰਹੇ ਹਨ।

image From instagram

ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਮੁਟਿਆਰੇ ਨੀਂ' ਚੱਲ ਰਿਹਾ ਹੈ ਤੇ ਸਭ ਇੱਕਠੇ ਖੂਬ ਮਸਤੀ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਫੈਨਜ਼ ਲਈ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਇਥੇ ਵੀਡੀਓ ਦੇ ਨਾਲ ਗਿੱਪੀ ਨੇ ਕੈਪਸ਼ਨ ਵਿੱਚ ਲਿਖਿਆ, "Bhoot Bhangra🤣🤣🤣#gippygrewal @iamekomgrewal @iamshindagrewal_ @thegurbaazgrewal @thehumblemusic @humblekids_ @believeasd #mutiyareni "

ਯਕੀਨੀ ਤੌਰ 'ਤੇ ਗਿੱਪੀ ਗਰੇਵਾਲ ਆਪਣੇ ਕੰਮ ਅਤੇ ਪਰਿਵਾਰਕ ਜੀਵਨ ਨੂੰ ਇੱਕਠੇ ਸੰਤੁਲਿਤ ਕਰਨਾ ਜਾਣਦੇ ਹਨ। ਆਪਣੇ ਕੰਮ ਦੇ ਨਾਲ-ਨਾਲ ਗਿੱਪੀ ਗਰੇਵਾਲ ਕਦੇ ਵੀ ਆਪਣੀ ਪਤਨੀ ਤੇ ਬੱਚਿਆਂ ਨੂੰ ਸਮਾਂ ਦੇਣਾ ਨਹੀਂ ਭੁੱਲਦੇ। ਕੁਝ ਸਮਾਂ ਪਹਿਲਾਂ ਹੀ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਰਾਹੀਂ ਪਰਿਵਾਰ ਨਾਲ ਆਪਣੀ ਛੁੱਟੀਆਂ ਦੀ ਇੱਕ ਝਲਕ ਦਿਖਾਈ ਸੀ।

image From instagram

ਹੋਰ ਪੜ੍ਹੋ: ਬੇਬੀ ਸ਼ਾਵਰ ਲਈ ਮੁੰਬਈ ਪਹੁੰਚੀ ਸੋਨਮ ਕਪੂਰ ਦੀਆਂ ਤਸਵੀਰਾਂ ਹੋਈਆਂ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਮੁਟਿਆਰੇ ਨੀ' ਰਿਲੀਜ਼ ਹੋਇਆ ਹੈ। ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸਾਲ ਗਿੱਪੀ ਗਰੇਵਾਲ ਕੋਲ ਕਈ ਫਿਲਮਾਂ ਦੇ ਪ੍ਰੋਜੈਕਟਸ ਹਨ।

You may also like