ਬੇਬੀ ਸ਼ਾਵਰ ਲਈ ਮੁੰਬਈ ਪਹੁੰਚੀ ਸੋਨਮ ਕਪੂਰ ਦੀਆਂ ਤਸਵੀਰਾਂ ਹੋਈਆਂ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

written by Pushp Raj | July 15, 2022

Sonam Kapoor arrived in Mumbai: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜਲਦ ਹੀ ਮਾਂ ਬਨਣ ਵਾਲੀ ਹੈ। ਸੋਨਮ ਕਪੂਰ ਤੇ ਉਸ ਦੇ ਪਤੀ ਆਨੰਦ ਅਹੂਜਾ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲ ਹੀ ਵਿੱਚ ਲੰਡਨ ਤੋਂ ਮੁੰਬਈ ਪਰਤੀ ਸੋਨਮ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

image From instagram

ਸੋਨਮ ਕਪੂਰ ਲੰਡਨ ਤੋਂ ਆਪਣੇ ਹੋਮ ਟਾਊਨ ਮੁੰਬਈ ਪਹੁੰਚ ਗਈ ਹੈ। ਇਥੇ ਸੋਨਮ ਦੇ ਮਾਤਾ-ਪਿਤਾ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਨੇ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਹੈ। ਹਾਲ ਹੀ ਵਿੱਚ ਲੰਡਨ ਤੋਂ ਮੁੰਬਈ ਪਰਤਦੇ ਹੀ ਸੋਨਮ ਕਪੂਰ ਨੂੰ ਪੈਪਰਾਜ਼ੀਸ ਨੇ ਏਅਰਪੋਰਟ 'ਤੇ ਸਪਾਟ ਕੀਤਾ।

ਇਸ ਦੌਰਾਨ ਸੋਨਮ ਕਪੂਰ ਪੀਲੇ ਰੰਗ ਦੇ ਲੂਜ ਡਰੈਸ ਵਿੱਚ ਬੇਹੱਦ ਖੂਬਸੂਰਤ ਨਜ਼ਰ ਆਈ। ਸੋਨਮ ਨੇ ਬਿਲਕੁਲ ਹਲਕਾ ਮੇਅਕਪ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਸੋਨਮ ਕਪੂਰ ਬੇਹੱਦ ਪਿਆਰੀ ਲੱਗ ਰਹੀ ਹੈ ਅਤੇ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

image From instagram

ਦੱਸਣਯੋਗ ਹੈ ਕਿ ਇਸੇ ਸਾਲ ਸੋਨਮ ਕਪੂਰ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਸੋਨਮ ਕਪੂਰ ਪ੍ਰੈਗਨੈਂਸੀ ਤੋਂ ਬਾਅਦ ਪਹਿਲੀ ਵਾਰ ਭਾਰਤ ਆਈ ਹੈ ਅਤੇ ਉਸ ਦੇ ਪੂਰੀ ਤਰ੍ਹਾਂ ਬਦਲੇ ਹੋਏ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਸ ਦੀ ਕਾਫੀ ਤਾਰੀਫ ਕੀਤੀ ਹੈ। ਇਸ ਦੌਰਾਨ ਸੋਨਮ ਨੇ ਕੋਵਿਡ ਪ੍ਰੋਟੋਕਾਲ ਦਾ ਧਿਆਨ ਰੱਖਦੇ ਹੋਏ ਮਾਸਕ ਵੀ ਪਾਇਆ ਸੀ।

image From instagram

ਹੋਰ ਪੜ੍ਹੋ: ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ 'ਤੇ ਰਾਜੀਵ ਸੇਨ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ ?

ਦੱਸ ਦਈਏ ਕਿ ਸੋਨਮ ਦੇ ਬੇਬੀ ਸ਼ਾਵਰ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਪੱਤਰ ਵੀ ਮਿਲੇ ਹਨ। ਇਸ ਪਾਰਟੀ ਨੂੰ ਲੈ ਕੇ ਖਬਰਾਂ ਹਨ ਕਿ ਲਗਭਗ ਪੂਰਾ ਬਾਲੀਵੁੱਡ ਹਿੱਸਾ ਲੈਣ ਜਾ ਰਿਹਾ ਹੈ। ਸਵਰਾ ਭਾਸਕਰ, ਦੀਪਿਕਾ ਪਾਦੁਕੋਣ, ਆਲਿਆ ਭੱਟ, ਰਾਨੀ ਮੁਖਰਜੀ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਵਰਗੇ ਕਈ ਸੈਲੇਬਸ ਐਤਵਾਰ ਨੂੰ ਬੇਬੀ ਸ਼ਾਵਰ 'ਚ ਸ਼ਾਮਲ ਹੋਣਗੇ।

 

View this post on Instagram

 

A post shared by Viral Bhayani (@viralbhayani)

You may also like