
ਗਿੱਪੀ ਗਰੇਵਾਲ (Gippy Grewal) ਦੀ ਫ਼ਿਲਮ ‘ਹਨੀਮੂਨ’ (Honeymoon) ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ । ਇਸ ਦਾ ਇੱਕ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਕਿ ‘ਇਟਸ ਰੈਪ’ ਜਿਸ ਤੋਂ ਬਾਅਦ ਉਹ ਜੈਸਮੀਨ ਭਸੀਨ ਦੇ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ‘ਤੇ ਖੁਸ਼ੀ ਦੇ ਨਾਲ ਟੱਪਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਨਿਰਮਲ ਰਿਸ਼ੀ ਵਿਦੇਸ਼ ‘ਚ ਆਈਸ ਕਰੀਮ ਦਾ ਲੁਤਫ ਲੈਂਦੇ ਆਏ ਨਜ਼ਰ, ਗਿੱਪੀ ਗਰੇਵਾਲ ਨੇ ਪੁੱਛਿਆ ਅਦਾਕਾਰਾ ਤੋਂ ਇਹ ਸਵਾਲ
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਇਹ ਫ਼ਿਲਮ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਸੀ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀ ਫ਼ਿਲਮ ‘ਮਾਂ’ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਮਈ ਮਹੀਨੇ ‘ਚ ਇਹ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ ।

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ । ਜੈਸਮੀਨ ਭਸੀਨ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ‘ਚ ਨਜ਼ਰ ਆਏਗੀ । ਗਿੱਪੀ ਗਰੇਵਾਲ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਫ਼ਿਲਮਾਂ ਲੈ ਕੇ ਆਉਣਗੇ । ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ।
View this post on Instagram