
Gippy Grewal's Expensive Watch: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਿੱਪੀ ਨੇ ਆਪਣੀ ਆਉਣ ਵਾਲੀ ਨਵੀਆਂ ਫ਼ਿਲਮਾਂ 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੂਰੀ ਫਿਲਮ ਦੀ ਟੀਮ ਨਾਲ ਜਸ਼ਨ ਵੀ ਮਨਾਇਆ ਸੀ। ਜਿਸ ਦੀਆ ਤਸਵੀਰਾਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਸੀ।

ਹੁਣ ਗਿੱਪੀ ਗਰੇਵਾਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ, ਪਰ ਇਸ ਦੀ ਵਜ੍ਹਾ ਇਸ ਵਾਰ ਕੁੱਝ ਹੋਰ ਹੈ। ਦਰਅਸਲ, ਗਿੱਪੀ ਗਰੇਵਾਲ ਨੇ ਆਪਣੀ ਔਡੇਮਾਰਸ ਪੀਗੇ ਬ੍ਰਾਂਡ ਦੀ ਘੜੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੀਮਤ 1 ਜਾਂ 2 ਲੱਖ ਨਹੀਂ ਬਲਕਿ ਪੂਰੇ 49 ਲੱਖ ਰੁਪਏ ਹੈ। ਗਿੱਪੀ ਗਰੇਵਾਲ ਆਪਣੀ ਇਸ ਘੜੀ ਦੀ ਵਜ੍ਹਾ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ।

ਦੱਸ ਦਈਏ ਕਿ ਗਿੱਪੀ ਪਹਿਲਾਂ ਆਪਣੀ ਘੜੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਮਹਿੰਗੀ ਘੜੀ ਨੂੰ ਫਲਾਂਟ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਗਿੱਪੀ ਲਈ ਇਹ ਸਾਲ 2023 ਵੀ ਕਾਫੀ ਖਾਸ ਹੋਣ ਵਾਲਾ ਹੈ। ਕਿਉਂਕਿ ਇਸ ਸਾਲ ਗਿੱਪੀ ਗਰੇਵਾਲ ਦੀਆਂ 3-4 ਫਿਲਮਾਂ ਇਕੱਠੇ ਹੀ ਰਿਲੀਜ਼ ਹੋਣ ਜਾ ਰਹੀਆਂ ਹਨ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਫੈਨ ਨੇ ਦਾਅਵਾ ਕਰਦੇ ਹੋਏ ਕਿਹਾ ਸਿੱਧੂ ਦੇ ਮਾਪੇ ਉਸ ਨੂੰ ਲੈਣਗੇ ਗੋਦ, ਜਾਣੋ ਕੀ ਹੈ ਸੱਚਾਈ
ਇਸ ਦੇ ਨਾਲ ਨਾਲ ਗਿੱਪੀ ਇਸੇ ਸਾਲ 'ਆਊਟਲਾਅ' ਵੈੱਬ ਸੀਰੀਜ਼ ਨਾਲ ਓਟੀਟੀ ਡੈਬਿਊ ਵੀ ਕਰਨ ਜਾ ਰਹੇ ਹਨ। ਗਿੱਪੀ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਇਸ ਸਾਲ 'ਕੈਰੀ ਆਨ ਜੱਟਾ 3' ਤੇ ਮੌਜਾਂ ਹੀ ਮੌਜਾਂ ਸਣੇ ਕਈ ਹੋਰ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।