‘SnowMan’ ਫ਼ਿਲਮ ਦੀ ਰੈਪਅੱਪ ਪਾਰਟੀ ਦੀ ਵੀਡੀਓ ਆਈ ਸਾਹਮਣੇ, ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਆਏ ਨਜ਼ਰ

Written by  Lajwinder kaur   |  February 24th 2021 10:45 AM  |  Updated: February 24th 2021 10:45 AM

‘SnowMan’ ਫ਼ਿਲਮ ਦੀ ਰੈਪਅੱਪ ਪਾਰਟੀ ਦੀ ਵੀਡੀਓ ਆਈ ਸਾਹਮਣੇ, ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਆਏ ਨਜ਼ਰ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ 'ਸਨੋਅਮੈਨ' (SnowMan)ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫ਼ਿਲਮ ਦੀ ਰੈਪਅੱਪ ਪਾਰਟੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ।

inside image of snowman wrap up party Image Source -Instagram 

ਹੋਰ ਪੜ੍ਹੋ : ਜੱਸੀ ਗਿੱਲ ਜਿੰਮ ‘ਚ ਕਰ ਰਹੇ ਖੂਬ ਵਰਕ ਆਊਟ, ਖ਼ਾਨ ਭੈਣੀ ਦੇ ਗਾਣੇ ‘ਤੇ ਵੀਡੀਓ ਬਣਾ ਕੇ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਦੇਖੋ ਵੀਡੀਓ

neeru bajwa image from sonwman movie shoot Image Source -Instagram

ਸਨੋਅਮੈਨ ਨਾਂਅ ਦੇ ਇੰਸਟਾਗ੍ਰਾਮ ਪੇਜ਼ ਉੱਤੇ ਰੈਪਅੱਪ ਪਾਰਟੀ ਦੀ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਵੱਲੋਂ ਰਿਕਾਰਡ ਕੀਤਾ ਗਿਆ ਹੈ । ਵੀਡੀਓ ‘ਚ ਗਿੱਪੀ ਗਰੇਵਾਲ ਕਹਿ ਰਹੇ ਨੇ ਕਿ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ । ਉਹ ਆਪਣੀ ਟੀਮ ਨੂੰ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਉਨ੍ਹਾਂ ਨੇ ਦੇ ਨਾਲ ਜੈਜ਼ੀ ਬੀ, ਰਾਣਾ ਰਣਬੀਰ ਤੇ ਬਾਕੀ ਸਟਾਰ ਕਾਸਟ ਦਿਖਾਈ ਦੇ ਰਹੀ ਹੈ।

image of snowman poster Image Source -Instagram

ਇਸ ਫ਼ਿਲਮ ਦਾ ਸਾਰਾ ਸ਼ੂਟ ਕੈਨੇਡਾ ਵਿੱਚ ਹੋਇਆ ਹੈ। 'ਸਨੋਅਮੈਨ' ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।  ਸੁਪਰਸਟਾਰ ਫਿਲਮਜ਼ ਬੈਨਰ ਹੇਠ ਆ ਰਹੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਜੈਜ਼ੀ ਬੀ ਤੋਂ ਇਲਾਵਾ ਨੀਰੂ ਬਾਜਵਾ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਅਮਨ ਖਟਕਰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ 'ਸਨੋਅਮੈਨ' ਸਾਲ 2021 ਵਿੱਚ ਹੀ ਨਜ਼ਰ ਆ ਸਕਦੀ ਹੈ। ਫ਼ਿਲਮ ਦੇ ਪੋਸਟਰ ਉੱਤੇ ਇਸ ਸਾਲ ਦੀ ਰਿਲੀਜ਼ਿੰਗ ਡੇਟ ਲਿਖੀ ਹੋਈ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network