ਗਿੱਪੀ ਗਰੇਵਾਲ ਨੇ ਪਾਕਿਸਤਾਨ ਸਥਿਤ ਆਪਣੇ ਪਿਤਾ ਪੁਰਖੀ ਪਿੰਡ ਦੀਆਂ ਗਲੀਆਂ 'ਚ ਲੋਕਾਂ ਨਾਲ ਕੀਤੀ ਗੱਲਬਾਤ,ਲਈਆਂ ਸੈਲਫੀਆਂ

written by Shaminder | January 21, 2020

ਗਿੱਪੀ ਗਰੇਵਾਲ ਏਨੀਂ ਦਿਨੀਂ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਮੱਥਾ ਟੇਕਣ ਲਈ ਗਏ ਸਨ ਅਤੇ ਅੱਜ ਉਨ੍ਹਾਂ ਨੇ ਪਾਕਿਸਤਾਨ ਸਥਿਤ ਆਪਣੇ ਜੱਦੀ ਨੂੰ ਵੇਖਿਆ ।ਪਾਕਿਸਤਾਨ 'ਚ ਉਨ੍ਹਾਂ ਦਾ ਘਰ ਚੱਕ 47 ਪਿੰਡ ਮਨਸੂਰਾ 'ਚ ਸਥਿਤ ਹੈ ।ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਇਹ ਬਾਬਾ ਜੀ ਨੇ 1947 ਦੇ ਸਮੇਂ ਹੋਈ ਵੰਡ ਬਾਰੇ ਸਭ ਕੁਝ ਦੱਸਿਆ।
[embed]https://www.instagram.com/p/B7lKEkyAGsb/?utm_source=ig_web_copy_link[/embed]
ਇਹ ਮੇਰੇ ਤਾਇਆ ਜੀ ਦਾ ਦੋਸਤ ਸੀ ਤੇ ਸਾਡੇ ਪਰਿਵਾਰ ਨਾਲ ਬਹੁਤ ਪਿਆਰ ਸੀ ਏਨਾਂ ਦਾ ।ਵੰਡ ਦੇ ਵੇਲੇ ਸਾਡਾ ਪਰਿਵਾਰ ਭਾਰਤ ਆ ਗਿਆ ਸੀ ਬਹੁਤ ਕੁਝ ਸੁਣਿਆ ਸੀ ਅੱਜ ਕਿ ਉਸ ਵੇਲੇ ਕੀ ਕੀ ਹੋਇਆ ਸੀ ਪਰ ਪਿੰਡ ਜਾ ਕੇ ਬਹੁਤ ਵਧੀਆ ਲੱਗਿਆ। ਇਸ ਪਿਆਰ ਦਾ ਦੇਣ ਮੈਂ ਨਹੀਂ ਦੇ ਸਕਦਾ ਅਤੇ ਕਦੇ ਵੀ ਨਹੀਂ ਦੇ ਸਕਦਾ"।ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ ਪਹੁੰਚ ਕੇ ਕਾਫੀ ਖੁਸ਼ ਨਜ਼ਰ ਆਏ ।ਦੱਸ ਦਈਏ ਕਿ ਬੀਤੇ ਦਿਨ ਉਹ ਨਨਕਾਣਾ ਸਾਹਿਬ ਵੀ ਪਹੁੰਚੇ ਸਨ ।
 

0 Comments
0

You may also like