ਗਿੱਪੀ ਗਰੇਵਾਲ ਤੇ ਜੈਸਮੀਨ ਦੀ ਫਿਲਮ ਹਨੀਮੂਨ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

written by Pushp Raj | April 23, 2022

ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਜਲਦ ਹੀ ਆਪਣੀ ਪੰਜਾਬੀ ਫਿਲਮ 'ਹਨੀਮੂਨ' ਨਾਲ ਪੂਰੀ ਤਰ੍ਹਾਂ ਪਿਆਰ ਦੇ ਨਾਲ-ਨਾਲ ਕਾਮੇਡੀ ਲਿਆਉਣ ਲਈ ਤਿਆਰ ਹਨ। ਫਿਲਮ ਦਾ ਐਲਾਨ ਹੋਣ ਦੇ ਬਾਅਦ ਤੋਂ ਹੀ, ਗਿੱਪੀ ਗਰੇਵਾਲ ਫਿਲਮ ਦੇ ਸੈੱਟ ਤੋਂ ਫਿਲਮ ਦੀ ਕਾਸਟ ਦੇ ਨਾਲ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਨਿਰਮਾਤਾਵਾਂ ਨੇ ਹੁਣ 'ਹਨੀਮੂਨ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਇਹ ਫਿਲਮ ਹਰ ਕਿਸੇ ਦੀ ਜ਼ਿੰਦਗੀ ਨੂੰ ਹਾਸੇ ਨਾਲ ਭਰ ਦੇਵੇਗੀ ਅਤੇ ਇਹ 25 ਅਕਤੂਬਰ, 2022 ਨੂੰ ਰਿਲੀਜ਼ ਹੋਵੇਗੀ।

ਬਿੱਗ ਬੌਸ 14 ਫੇਮ ਜੈਸਮੀਨ ਭਸੀਨ ਇਸ ਫਿਲਮ ਰਾਹੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੋਵੇਂ ਆਪਣੇ ਸ਼ਾਨਦਾਰ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨ ਮੋਹ ਰਹੇ ਹਨ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫੈਨਜ਼ ਗਿੱਪੀ ਗਰੇਵਾਲ ਤੇ ਜੈਸਮੀਨ ਦੀ ਕੈਮਿਸਟਰੀ ਨੂੰ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ: ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਦੀ ਅਗਲੀ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਨਰੇਸ਼ ਕਥੂਰੀਆ ਵੱਲੋਂ ਲਿਖੀ ਗਈ ਫਿਲਮ 'ਹਨੀਮੂਨ', ਇੱਕ ਵਿਆਹੁਤਾ ਜੋੜੇ ਦੀਪ ਅਤੇ ਸੁੱਖ ਦੀ ਇੱਕ ਵਿਲੱਖਣ ਕਹਾਣੀ ਨੂੰ ਦਰਸਾਉਂਦੀ ਹੈ। ਕਿਉਂਕਿ ਉਹ ਆਪਣੇ ਹਨੀਮੂਨ 'ਤੇ ਯਾਤਰਾ ਕਰਨਾ ਚਾਹੁੰਦੇ ਹਨ। ਗਿੱਪੀ ਅਤੇ ਜੈਸਮੀਨ ਤੋਂ ਇਲਾਵਾ ਫਿਲਮ ਵਿੱਚ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਦਾਰ ਸੋਹੀ, ਹਾਰਬੀ ਸੰਘਾ, ਸੀਮਾ ਕੌਸ਼ਲ ਅਤੇ ਨਾਸਿਰ ਚਿਨਯੋਤੀ ਵਰਗੇ ਸ਼ਾਨਦਾਰ ਕਲਾਕਾਰ ਵੀ ਸ਼ਾਮਲ ਹਨ।

 

ਅਮਰਪ੍ਰੀਤ ਜੀਐਸ ਛਾਬੜਾ ਦੁਆਰਾ ਨਿਰਦੇਸ਼ਿਤ ਹਨੀਮੂਨ ਇਸ ਦੀਵਾਲੀ 'ਤੇ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। 25 ਅਕਤੂਬਰ, 2022 ਨੂੰ, ਇਹ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਟੀ-ਸੀਰੀਜ਼ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਹਰਮਨ ਬਵੇਜਾ ਕਰ ਰਹੇ ਹਨ।

You may also like