Trending:
ਕਿਸਾਨਾਂ ਨੂੰ ਸਪੋਟ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ਦੇ ਪੁੱਤ ਏਕਮ ਤੇ ਸ਼ਿੰਦਾ, ਗਾਇਕ ਨੇ ਸ਼ੇਅਰ ਕੀਤਾ ਵੀਡੀਓ
ਪੰਜਾਬੀ ਮਿਊਜ਼ਿਕ ਜਗਤ ਜੋ ਕਿ ਕਿਸਾਨਾਂ ਵੀਰਾਂ ਦਾ ਪੂਰਾ ਸਾਥ ਦੇ ਰਹੀ ਹੈ । ਵਿਦੇਸ਼ ਚ ਵੀ ਰਹਿੰਦੇ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ਦੇ ਰਾਹੀਂ ਇਸ ਅੰਦੋਲਨ ਨੂੰ ਇੰਟਰਨੈਸ਼ਨਲ ਮੁੱਦੇ ‘ਚ ਪੇਸ਼ ਕਰ ਰਹੇ ਨੇ । ਜਿਸ ਕਰਕੇ ਅੰਤਰਾਸ਼ਟਰੀ ਪੱਧਰ 'ਤੇ ਲੋਕੀਂ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ।
ਅਜਿਹੇ ‘ਚ ਵਿਦੇਸ਼ ਤੋਂ ਗਿੱਪੀ ਗਰੇਵਾਲ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਲਈ ਪੋਸਟਾਂ ਪਾ ਰਹੇ ਨੇ । ਹੁਣ ਉਨ੍ਹਾਂ ਦੇ ਬੱਚੇ ਵੀ ਕਿਸਾਨਾਂ ਨੂੰ ਸਪੋਟ ਕਰਦੇ ਹੋਏ ਦਿਖਾਈ ਦੇ ਰਹੇ ਨੇ ।

ਏਕਮ ਤੇ ਸ਼ਿੰਦੇ ਕਿਸਾਨੀ ਦੇ ਲੋਗੋ ਵਾਲੀ ਟੀ-ਸ਼ਰਟ ਪਾਈਆਂ ਹੋਈਆਂ ਨੇ । ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਗਿੱਪੀ ਗਰੇਵਾਲ ਦਾ ਕਿਸਾਨ ਵੀਰਾਂ ਦੇ ਲਈ ਗਾਇਆ ਪੰਜਾਬੀ ਗੀਤ ‘ਫੇਰ ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ’ ਸੁਣਨ ਨੂੰ ਮਿਲ ਰਿਹਾ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕਿਸਾਨਾਂ ਦੇ ਲਈ ਟਰੈਂਡ ਕਰ ਰਹੇ ਹੈਸ਼ਟੈੱਗ ਨੂੰ ਪੋਸਟ ਕੀਤਾ ਹੈ- #FarmerProtest #FarmersProtest #standwithfarmerschallenge

View this post on Instagram