ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਨਵੀਂ ਮਿਊਜ਼ਿਕ ਐਲਬਮ ‘Limited Edition’ ਦੀ ਇੰਟਰੋ ਹੋਈ ਰਿਲੀਜ਼, ਦੇਖੋ ਵੀਡੀਓ

written by Lajwinder kaur | August 09, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗਿੱਪੀ ਗਰੇਵਾਲ ਜੋ ਕਿ ਬਹੁਤ ਜਲਦ ਆਪਣੀ ਐਲਬਮ ‘Limited Edition’  ਲੈ ਕੇ ਆ ਰਹੇ ਹਨ । ਇਸ ਐਲਬਮ ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਉਤਸੁਕ ਨੇ । ਜਿਸ ਕਰਕੇ ਇਸ ਐਲਬਮ ਦੀ ਇੰਟਰੋ ਰਿਲੀਜ਼ ਹੋ ਗਈ ਹੈ।

gippy grewal image intro Image Source: youtube

ਹੋਰ  ਪੜ੍ਹੋ : ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਡਬਲ ਸਰਪ੍ਰਾਈਜ਼, ਸਾਂਝੀ ਕੀਤੀ ਮਿਊਜ਼ਿਕ ਐਲਬਮ ਤੇ ਫ਼ਿਲਮ ਦੀ ਰਿਲੀਜ਼ ਡੇਟ

 

ਹੋਰ  ਪੜ੍ਹੋ : ਕੁਲਵਿੰਦਰ ਬਿੱਲਾ ਨੇ ਸ਼ੇਅਰ ਕੀਤਾ ਆਪਣੀ ਧੀ ਦਾ ਵੀਡੀਓ, ਆਪਣੇ ਪਾਪਾ ਦੇ ਗੀਤ ‘LAALA LAALA’ ਉੱਤੇ ਕਿਊਟ ਅਦਾਵਾਂ ਬਿਖੇਰਦੀ ਨਜ਼ਰ ਆਈ ਨੰਨ੍ਹੀ ਸਾਂਝ, ਦੇਖੋ ਵੀਡੀਓ

inside image of gippy grewal inter Image Source: youtube

ਇਸ ਇੰਟਰੋ ‘ਚ Voice Over & Dialogue ਐਕਟਰ ਪ੍ਰਿੰਸ ਕੰਵਲਜੀਤ ਸਿੰਘ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਗਿੱਪੀ ਗਰੇਵਾਲ ਦੀ ਐਕਸ਼ਨ ਲੁੱਕ ਦੇਖਣ ਨੂੰ ਮਿਲ ਰਹੀ ਹੈ। ਹੰਬਲ ਮਿਊਜ਼ਿਕ ਲੇਬਲ ਹੇਠ ਇਸ ਵੀਡੀਓ ਨੂੰ ਰਿਲੀਜ਼ ਕੀਤਾ ਗਿਆ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ।

inside image of gippy grewal new music album Image Source: youtube

ਜੇ ਗੱਲ ਕਰੀਏ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਕਾਫੀ ਸਰਗਰਮ ਨੇ। ਆਉਣ ਵਾਲੇ ਸਮੇਂ ‘ਚ ਉਹ ਪਾਣੀ ‘ਚ ਮਧਾਣੀ, ਫੱਟੇ ਦਿੰਦੇ ਚੱਕੇ ਪੰਜਾਬੀ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਨਜ਼ਰ ਆਉਣਗੇ। ਅਖੀਰਲੀ ਵਾਰ ਉਹ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ‘ਚ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਬਾਕਸ ਆਫ਼ੀਸ ਉੱਤੇ ਭਰਵਾਂ ਹੁੰਗਾਰਾ ਮਿਲਿਆ ਸੀ।

0 Comments
0

You may also like