ਜ਼ਿੰਦਗੀ ਹੰਢਾਉਣ ਦੀ ਬਜਾਏ ਜਿਉਣਾ ਸੁਖਾਏਗੀ 'ਅਰਦਾਸ ਕਰਾਂ' ਸਪੈਸ਼ਲ ਸਕਰੀਨਿੰਗ 'ਤੇ ਦੇਖੋ ਗਿੱਪੀ ਗਰੇਵਾਲ ਨਾਲ ਖ਼ਾਸ ਗੱਲਬਾਤ

written by Aaseen Khan | July 15, 2019

ਅਰਦਾਸ ਕਰਾਂ ਫ਼ਿਲਮ 19 ਜੁਲਾਈ ਨੂੰ ਵਰਲਡ ਵਾਈਡ ਰਿਲੀਜ਼ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਫ਼ਿਲਮ ਦੇ ਐਕਟਰ ਪ੍ਰੋਡਿਊਸਰ ਅਤੇ ਡਾਇਰੈਕਟਰ ਗਿੱਪੀ ਗਰੇਵਾਲ ਵੱਲੋਂ ਆਸਟ੍ਰੇਲੀਆ ਦੇ ਮੈਲਬੌਰਨ 'ਚ ਸਪੈਸ਼ਲ ਸਕਰੀਨਿੰਗ ਫ਼ਿਲਮ ਦੀ ਰੱਖੀ ਗਈ ਜਿੱਥੇ ਗਿੱਪੀ ਗਰੇਵਾਲ ਨੇ ਫ਼ਿਲਮ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਨਾਲ ਹੀ ਦਰਸ਼ਕਾਂ ਦੇ ਵਿਚਾਰ ਵੀ ਫ਼ਿਲਮ ਬਾਰੇ ਸਾਹਮਣੇ ਆਏ ਹਨ। ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਇਸ ਬਾਰ ਫ਼ਿਲਮ ਦੀ ਕਹਾਣੀ ਨੂੰ ਹਰ ਘਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਿੰਨੀਆਂ ਵੀ ਤਕਲੀਫ਼ਾਂ ਅੱਜ ਦੇ ਨੌਜਵਾਨਾਂ, ਵਿਦਿਆਰਥੀਆਂ, ਅਤੇ ਬਜ਼ੁਰਗਾਂ ਨੂੰ ਝੱਲਣੀਆਂ ਪੈਂਦੀਆਂ ਹਨ ਉਹਨਾਂ ਨੂੰ ਨਾਲ ਲੈ ਕੇ ਕਿੰਝ ਜ਼ਿੰਦਗੀ ਮਜ਼ੇ ਨਾਲ ਜਿਉਣੀ ਇਹ ਹੈ, ਫ਼ਿਲਮ 'ਚ ਬਾਖੂਬੀ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਜੇਕਰ ਫ਼ਿਲਮ ਬਾਰੇ ਦਰਸ਼ਕਾਂ ਦੇ ਵਿਊਜ਼ ਦੀ ਗੱਲ ਕਰੀਏ ਤਾਂ ਹਰ ਕੋਈ ਇਹ ਹੀ ਕਹਿੰਦਾ ਸੁਣਾਈ ਦਿੱਤਾ ਕਿ ਇਹ ਉਹਨਾਂ ਦੀ ਅੱਜ ਤੱਕ ਦੀ ਸਭ ਤੋਂ ਬਿਹਤਰੀਨ ਪੰਜਾਬੀ ਫ਼ਿਲਮ ਹੈ। ਦਰਸ਼ਕ ਫ਼ਿਲਮ ਦੇਖਣ ਤੋਂ ਬਾਅਦ ਫ਼ਿਲਮ ਨੂੰ ਦੱਸ ਚੋਂ ਦੱਸ ਨੰਬਰ ਦੇ ਰਹੇ ਹਨ। ਕਹਾਣੀ ਅਦਾਕਾਰੀ ਅਤੇ ਇਮੋਸ਼ਨਲੀ ਹੀ ਨਹੀਂ ਸਗੋਂ ਫ਼ਿਲਮ ਨੂੰ ਦਰਸ਼ਕ ਟੈਕਨੀਕਲ ਤੌਰ 'ਤੇ ਵੀ ਸਭ ਤੋਂ ਵੱਧ ਨੰਬਰ ਦੇ ਰਹੇ ਹਨ। ਹੋਰ ਵੇਖੋ : ਰੂਹ ਨੂੰ ਸਕੂਨ ਦਿੰਦਾ ਹੈ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ, ਦੇਖੋ ਖ਼ੂਬਸੂਰਤ ਟਰੇਲਰ

ਦਸ ਦਈਏ ਇਸ ਫ਼ਿਲਮ ਦੇ ਡੀ.ਓ.ਪੀ. ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ ਅਤੇ ਇੰਡਸਟਰੀ 'ਚ ਹਰ ਕੋਈ ਉਹਨਾਂ ਦੇ ਕੰਮ ਤੋਂ ਵਾਕਿਫ਼ ਹੈ ਇਸ ਲਈ ਟੈਕਨੀਕਲੀ ਫ਼ਿਲਮ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ। ਹੁਣ 19 ਜੁਲਾਈ ਨੂੰ ਜਦੋਂ ਭਾਰਤ ਸਮੇਤ ਬਾਕੀ ਦੇਸ਼ਾਂ 'ਚ ਫ਼ਿਲਮ ਰਿਲੀਜ਼ ਹੋਵੇਗੀ ਦੇਖਣਾ ਹੋਵੇਗਾ ਦਰਸ਼ਕ ਵੀ ਕੀ ਇਸ ਫ਼ਿਲਮ ਨੂੰ ਏਨਾ ਹੀ ਪਸੰਦ ਕਰਦੇ ਹਨ ਜਾਂ ਨਹੀਂ।

0 Comments
0

You may also like