ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਦੀ ਇਹ ਪਿਆਰੀ ਜਿਹੀ ਫੋਟੋ
ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਆਪਣੀ ਇੱਕ ਨਵੀਂ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਤੇ ਬੇਟੀ ਅਨਾਇਰਾ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵਾਇਰਲ ਹੋਇਆ ਵੀਡੀਓ
ਇਹ ਤਸਵੀਰ ਨੂੰ ਉਨ੍ਹਾਂ ਨੇ ਕਾਰਟੂਨ ਵਾਲੇ ਫਿਲਟਰ ਦੇ ਨਾਲ ਪੋਸਟ ਕੀਤਾ ਹੈ । ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਹੈ- #PapaBaby ਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ ।
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਹਾਲ ‘ਚ ਉਨ੍ਹਾਂ ਨੇ ਆਪਣੇ ਬਰਥਡੇਅ ਵਾਲੇ ਦਿਨ ਆਪਣੀ ਨਵੀਂ ਫ਼ਿਲਮ ਵਾਰਨਿੰਗ ਦਾ ਟੀਜ਼ਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਮਿਲਕੇ ਕਿਸਾਨਾਂ ਦੇ ਅੰਦੋਲਨ ‘ਚ ਆਪਣੀਆਂ ਸੇਵਾਵਾਂ ਵੀ ਨਿਭਾ ਰਹੇ ਨੇ।
View this post on Instagram