ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਤੇ ਕਲਾਕਾਰ ਵੀ ਕਰ ਰਹੇ ਨੇ ਵਿਸ਼

written by Lajwinder kaur | August 31, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ (gippy grewal) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਅੱਜ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਦਾ ਬਰਥਡੇਅ (happy birthday ravneet grewal) ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਪੋਸਟ ਕਰਦੇ ਹੋਏ ਪਿਆਰੀ ਜਿਹੀ ਕੈਪਸ਼ਨ ਪਾਈ ਹੈ।

ਹੋਰ ਪੜ੍ਹੋ : ਇਸ ਪੰਜਾਬੀ ਕੁੜੀ ‘ਤੇ ਆਇਆ ਸੀ ਆਫਤਾਬ ਸ਼ਿਵਦਸਾਨੀ ਦਾ ਦਿਲ, ਇਸ ਵਜ੍ਹਾ ਕਰਕੇ ਰਚਾਇਆ ਸੀ ਦੂਜੀ ਵਾਰ ਵਿਆਹ

Gippy Grewal Shared His Cute Video With Wife Ravneet kaur grewal Image Source: Instagram

ਗਿੱਪੀ ਨੇ ਤਸਵੀਰਾਂ ਦੇ ਨਾਲ ਬਣਾਈ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-‘My love for you will always be pure and soulful ❤️ਮੈਂ ਤੁਹਾਨੂੰ ਪਿਆਰ ਕਰਨਾ ਕਦੇ ਨਹੀਂ ਰੋਕ ਸਕਦਾ...ਮੈਂ ਤੁਹਾਡੇ ਖ਼ਾਸ ਦਿਨ ‘ਤੇ ਤੁਹਾਨੂੰ ਸ਼ੁਭਕਾਮਨਾਵਾਂ ਦੇਣ ਲਈ ਸ਼ਬਦ ਨਹੀਂ ਮਿਲ ਰਹੇ ਨੇ..ਜਨਮਦਿਨ ਮੁਬਾਰਕ Mrs. Grewal ❤️’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਬਿੰਨੂ ਢਿੱਲੋਂ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਐਕਟਰ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Gippy Grewal Shares Unseen Pictures Of Gurbaaz On First Birthday Image Source: Instagram

ਦੱਸ ਦਈਏ ਰਵਨੀਤ ਗਰੇਵਾਲ ਕਈ ਪੰਜਾਬੀ ਫ਼ਿਲਮਾਂ ਪ੍ਰੋਡਿਊਸਰ ਵੀ ਕਰ ਚੁੱਕੀ ਹੈ। ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਪੰਜਾਬ ਫ਼ਿਲਮਾਂ ਨੂੰ ਵੱਖਰੇ ਮੁਕਾਮ ਉੱਤੇ ਪਹੁੰਚਾਉਣ ਲਈ ਲਗਾਤਾਰ ਮਨੋਰੰਜਨ ਜਗਤ ‘ਚ ਕੰਮ ਕਰ ਰਹੇ ਨੇ। ਸਾਲ 2019 ਪਰਮਾਤਮਾ ਦੀ ਮਿਹਰ ਦੇ ਨਾਲ ਗਿੱਪੀ ਗਰੇਵਾਲ ਤੇ ਰਵਨੀਤ ਤੀਜੀ ਵਾਰਾ ਮਾਪੇ ਬਣੇ ਤੇ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ । ਦੋਵਾਂ ਨੇ ਆਪਣੇ ਪੁੱਤਰ ਦਾ ਗੁਰਬਾਜ਼ ਗਰੇਵਾਲ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਪੁੱਤਰ ਏਕਮ ਤੇ ਸ਼ਿੰਦਾ ਨੇ। ਗਿੱਪੀ ਗਰੇਵਾਲ ਅਕਸਰ ਹੀ ਆਪਣੇ ਤਿੰਨ ਪੁੱਤਰਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਨਵੀਂ ਮਿਊਜ਼ਿਕ ਐਲਬਮ ‘Limited Edition’ ਕਰਕੇ ਸੁਰਖੀਆਂ ਵਟੋਰ ਰਹੇ ਨੇ। ਇਸ ਤੋਂ ਇਲਾਵਾ ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

gippy grewal and ravneet kaur Image Source: Instagram

0 Comments
0

You may also like