ਗਿੱਪੀ ਗਰੇਵਾਲ 'ਡਾਕਾ' ਫ਼ਿਲਮ ਨੂੰ ਲੈ ਕੇ ਉਤਸ਼ਾਹਿਤ,ਫ਼ਿਲਮ ਦੀ ਮੇਕਿੰਗ ਦਾ ਵੀਡੀਓ ਕੀਤਾ ਸਾਂਝਾ

Written by  Shaminder   |  October 25th 2019 11:29 AM  |  Updated: October 25th 2019 11:29 AM

ਗਿੱਪੀ ਗਰੇਵਾਲ 'ਡਾਕਾ' ਫ਼ਿਲਮ ਨੂੰ ਲੈ ਕੇ ਉਤਸ਼ਾਹਿਤ,ਫ਼ਿਲਮ ਦੀ ਮੇਕਿੰਗ ਦਾ ਵੀਡੀਓ ਕੀਤਾ ਸਾਂਝਾ

ਫ਼ਿਲਮ 'ਡਾਕਾ' ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਉਤਸ਼ਾਹਿਤ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਰਾਣਾ ਰਣਬੀਰ ਦੇ ਨਾਲ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨਾਲ ਹਾਸਾ ਮਜ਼ਾਕ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹ ਫ਼ਿਲਮ ਉਹ ਰੂਸ 'ਚ ਵੀ ਰਿਲੀਜ਼ ਕਰਨਗੇ ।

ਹੋਰ ਵੇਖੋ:‘ਡਾਕਾ’ ਫ਼ਿਲਮ ਦੀ ਟੀਮ ਪਹੁੰਚੀ ਅੰਮ੍ਰਿਤਸਰ, ਗਿੱਪੀ ਗਰੇਵਾਲ ਤੇ ਜ਼ਰੀਨ ਖ਼ਾਨ ਨੇ ਦਰਬਾਰ ਸਾਹਿਬ ’ਚ ਟੇਕਿਆ ਮੱਥਾ

https://www.instagram.com/p/B4BZTC-gVVd/

ਜਿਸ ਤੋਂ ਬਾਅਦ ਉਹ ਰਾਣਾ ਰਣਬੀਰ ਨੂੰ ਰੂਸੀ ਭਾਸ਼ਾ 'ਚ ਇਸ ਫ਼ਿਲਮ ਬਾਰੇ ਗੱਲ ਕਰਨ ਲਈ ਕਹਿੰਦੇ ਹਨ ਜਿਸ 'ਤੇ ਰਾਣਾ ਰਣਬੀਰ ਰੂਸੀ ਭਾਸ਼ਾ 'ਚ ਇਸ ਫ਼ਿਲਮ ਬਾਰੇ ਗੱਲਬਾਤ ਕਰਦੇ ਹਨ ।ਜੱਟ ਜੇਮਸ ਬੌਂਡ ਦੀ ਸੁਪਰਹਿੱਟ ਜੋੜੀ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਇੱਕ ਵਾਰ ਫਿਰ ਫ਼ਿਲਮ ‘ਡਾਕਾ’ ਰਾਹੀਂ ਸਕਰੀਨ ਸਾਂਝੀ ਕਰਨ ਜਾ ਰਹੇ ਹਨ।

https://www.instagram.com/p/B4B6DukApFS/

ਜਿੱਥੇ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਉਤਸਾਹਿਤ ਹਨ ਉੱਥੇ ਹੀ ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਤੇ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

https://www.instagram.com/p/B38uoscgtR0/

ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network