ਗੁਰਬਾਜ਼ ਦੀ ਸ਼ਰਾਰਤ ਨੇ ਗਿੱਪੀ ਗਰੇਵਾਲ ਦੀ ਨੱਕ ‘ਚ ਕੀਤਾ ਦਮ, ਗਾਇਕ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਹਾਲ

written by Lajwinder kaur | December 02, 2020 03:25pm

ਪੰਜਾਬੀ ਗਾਇਕ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ ਵੀਡੀਓਜ਼ ਤੇ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਗੁਰਬਾਜ਼ ਦੀ ਸ਼ਰਾਰਤ ਕਰਦੇ ਹੋਏ ਦੀ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ।

gurbaaz grewal and gippy grewal  ਹੋਰ ਪੜ੍ਹੋ :  ‘ਮੁੜਦੇ ਨਾ ਲਏ ਬਿਨਾ ਹੱਕ ਦਿੱਲੀਏ’, ਹਰਭਜਨ ਮਾਨ ਆਪਣੇ ਨਵੇਂ ਗੀਤ ‘ਹੱਕ’ ਨਾਲ ਦੱਸ ਰਹੇ ਨੇ ਪੰਜਾਬੀ ਕਿਸਾਨਾਂ ਦੇ ਜੋਸ਼ ਨੂੰ

ਵੀਡੀਓ ਚ ਗੁਰਬਾਜ਼ ਟੀਵੀ ਦੇ ਰਿਮੋਟ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਗਿੱਪੀ ਗਰੇਵਾਲ ਗੁਰਬਾਜ਼ ਨੂੰ ਬੋਲ ਰਿਹਾ ਹੈ ਕਿ ਰਿਮੋਟ ਦਾ ਕੀ ਕਰਨ ਲੱਗਿਆ ਏ, ਚੈਨਲ ਬਦਲਣ ਲੱਗਿਆ ਹੈ, ਰਿਮੋਟ ਤੋੜ ਕੇ ਰੱਖ ਤਾ ।

gurbaaz grewal

ਇਹ ਵੀਡੀਓ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ‘ਚ ਸ਼ੇਅਰ ਕੀਤਾ ਸੀ । ਜਿਸ ਤੋਂ ਬਾਅਦ ਇਹ ਵੀਡੀਓ ਕਈ ਪੇਜ਼ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਦਰਸ਼ਕਾਂ ਨੂੰ ਗੁਰਬਾਜ਼ ਦੀਆਂ ਇਹ ਸ਼ਰਾਰਤ ਵਾਲੀ ਵੀਡੀਓ ਖੂਬ ਪਸੰਦ ਆ ਰਹੀ ਹੈ । ਗਿੱਪੀ ਗਰੇਵਾਲ ਭਾਵੇਂ ਵਿਦੇਸ਼ ‘ਚ ਨੇ ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ ।

inside pic of gippy grewal and gurbaaz

 

You may also like