ਗਿੱਪੀ ਗਰੇਵਾਲ ਨੇ ਫ਼ਿਲਮ ‘ਅਰਦਾਸ ਕਰਾਂ’ ਦੇ ਦੋ ਸਾਲ ਹੋਣ ‘ਤੇ ਪਾਈ ਦਿਲ ਛੂਹ ਜਾਣ ਵਾਲੀ ਵੀਡੀਓ, ਅਗਲੇ ਸਾਲ ਰਿਲੀਜ਼ ਹੋਵੇਗਾ ‘ਅਰਦਾਸ’ ਫ਼ਿਲਮ ਦਾ ਤੀਜਾ ਭਾਗ

written by Lajwinder kaur | July 20, 2021

ਪੰਜਾਬੀ ਸਿਨੇਮਾ ਜਗਤ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਹਿੱਟ ਹੋਈਆਂ ਹਨ ਪਰ ਇਹਨਾਂ ਫ਼ਿਲਮਾਂ ਵਿੱਚੋਂ ‘ਅਰਦਾਸ ਕਰਾਂ’ ਫ਼ਿਲਮ ਨਾ ਸਿਰਫ ਹਿੱਟ ਹੋਈ ਬਲਕਿ ਇਸ ਫ਼ਿਲਮ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜ਼ਿੰਦਗੀ ਜਿਉਣ ਦਾ ਨਾਂਅ ਹੀ ਨਹੀਂ ਬਲਕਿ ਇਸ ਨੂੰ ਪਿਆਰ ਨਾਲ ਜਿਉਣ ਦੀ ਅਹਿਮੀਅਤ ਦੱਸਿਆ ਹੈ । ਪਿਆਰ ਸਾਨੂੰ ਦੂਜਿਆਂ ਦਾ ਖਿਆਲ ਰੱਖਣਾ ਸਿਖਾਉਂਦਾ ਹੈ । ਇਸੇ ਕਰਕੇ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਪਾਲੀਵੁੱਡ ਵਿੱਚ ਮਾਸਟਰ ਪੀਸ ਬਣਕੇ ਸਾਹਮਣੇ ਆਈ ਹੈ । ਜਿਸ ਕਰਕੇ ਦਰਸ਼ਕ ਇਸ ਫ਼ਿਲਮ ਦੇ ਤੀਜੇ ਭਾਗ ਦੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ।

ardaas karan movie Image Source: Instagram
ਹੋਰ ਪੜ੍ਹੋ : ਦੇਖੋ ਵੀਡੀਓ : ਕੈਂਬੀ ਰਾਜਪੁਰੀਆ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Challenger’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ
ਹੋਰ ਪੜ੍ਹੋ : ਗਾਇਕ ਸੁੱਖ ਖਰੌੜ ਨੇ ਵਿਆਹ ਤੋਂ ਬਾਅਦ ‘ਛੱਟੀਆਂ ਖੇਡਣ’ ਦੀ ਰਸਮ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਅੰਦਾਜ਼
gippy grewal post Image Source: Instagram
ਗਿੱਪੀ ਗਰੇਵਾਲ ਨੇ ਅਰਦਾਸ ਕਰਾਂ ਦੇ ਦੋ ਸਾਲ ਪੂਰੇ ਹੋਏ ਮੌਕੇ ‘ਤੇ ਵੀਡੀਓ ਸਾਂਝੀ ਕਰਕੇ ਦੱਸਿਆ ਹੈ ਕਿ ਅਰਦਾਸ ਦੇ ਤੀਜਾ ਭਾਗ ਅਗਲੇ ਸਾਲ ਰਿਲੀਜ਼ ਹੋਵੇਗਾ। ਦਿਲ ਨੂੰ ਛੂਹਣ ਵਾਲੀ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਦੋ ਸਾਲ ਪਹਿਲਾਂ ਅੱਜ ਦੇ ਦਿਨ ਯਾਨੀ ਕਿ #19july ਨੂੰ ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਈ ਸੀ ਤੇ ਜੋ ਪਿਆਰ ਤੁਸੀਂ ਅਰਦਾਸ ਤੇ ਅਰਦਾਸ ਕਰਾਂ ਫ਼ਿਲਮ ਨੂੰ ਦਿੱਤਾ ਉਹ ਅਸੀਂ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦੇ...ਅਗਲੇ ਸਾਲ ਮਿਲਾਂਗੇ #ArdaasSarbatDeBhalleDi ਅਰਦਾਸ ਸਰਬੱਤ ਦੇ ਭਲੇ ਦੀ film de naal’ । ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ। ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
ardaas karan movie compelete 2 year Image Source: Instagram
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਵੀ ਤਿਆਰ ਨੇ।  

0 Comments
0

You may also like