ਏ.ਐੱਸ. ਕੰਗ ਦੀਆਂ ਬੋਲੀਆਂ ‘ਤੇ ਸ਼ਿੰਦਾ ਨੇ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਦਾ ਆਪਣੇ ਪੁੱਤਰਾਂ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ

written by Lajwinder kaur | July 27, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ‘Limited Edition’ ਨੂੰ ਲੈ ਕੇ ਕਾਫੀ ਸੁਰਖੀਆਂ ਵਟੋਰ ਰਹੇ ਨੇ। ਅਜਿਹੇ ਚ ਗਿੱਪੀ ਗਰੇਵਾਲ ਆਪਣੇ ਮਜ਼ੇਦਾਰ ਵੀਡੀਓਜ਼ ਸਾਂਝੀਆਂ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਗਿੱਪੀ ਗਰੇਵਾਲ ਨੇ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ।

gippy grewal image source- instagram

ਹੋਰ ਪੜ੍ਹੋ : ਪੰਜਾਬੀ ਗਾਇਕ ਰਣਬੀਰ ਤੇ ਅਦਾਕਾਰਾ ਸੁਰਿਅਸ਼ਟੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਲਾੜਾ-ਲਾੜੀ ਬਣੇ ਆ ਰਹੇ ਨੇ ਨਜ਼ਰ !

ਹੋਰ ਪੜ੍ਹੋ : ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

gippy grewal shared his sons video image source- instagram

ਇਸ ਵੀਡੀਓ 'ਚ ਉਹ ਆਪਣੇ ਪੁੱਤਰ ਏਕਮ ਤੇ ਸ਼ਿੰਦਾ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਸ਼ਿੰਦਾ ਬੋਲੀਆਂ ਉੱਤੇ ਗਿੱਧਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ  A.S.Kang ਦੀਆਂ Valeti Boliyan ਉੱਤੇ ਬਣਾਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

Gippy Grewal-Fmaily image source- instagram

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਨੋਰੰਜਨ ਜਗਤ ਦੇ ਮਲਟੀ ਸਟਾਰ ਕਲਾਕਾਰਾ ਨੇ। ਉਹ ਬੌਤਰ ਗਾਇਕ, ਐਕਟਰ, ਡਾਇਰੈਕਟ, ਲੇਖਕ ਕਮਾਲ ਦਾ ਕੰਮ ਕਰ ਚੁੱਕੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਫ਼ਿਲਮ ਅਰਦਾਸ ਦੇ ਤੀਜੇ ਭਾਗ ‘ਅਰਦਾਸ ਸਰਬੱਤ ਦੇ ਭਲੇ ਦੀ’ ਲਈ ਪੋਸਟ ਪਾਈ ਸੀ । ਜਿਸ ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

0 Comments
0

You may also like