ਗਿਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ "ਅਰਦਾਸ 2 " ਹੋਵੇਗੀ 2019 'ਚ ਰਿਲੀਜ਼

written by Rajan Sharma | October 01, 2018

ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਸੁਪਰਹਿੱਟ ਕਲਾਕਾਰ ਹਨ ਅਤੇ ਉਹਨਾਂ ਦੁਆਰਾ ਹੁਣ ਤੱਕ ਕੀਤੀਆਂ ਸਾਰੀਆਂ ਫ਼ਿਲਮਾਂ ਨੂੰ ਬੇਹੱਦ ਪਿਆਰ ਅਤੇ ਫੈਨਸ ਦਾ ਭਰਵਾਂ ਹੁੰਗਾਰਾ ਮਿਲਿਆ ਹੈ| ਅਦਾਕਾਰੀ ਤੇ ਗਾਇਕੀ ਦੇ ਖੇਤਰ 'ਚ ਪ੍ਰਸਿੱਧੀ ਖੱਟਣ ਤੋਂ ਬਾਅਦ ਗਿੱਪੀ ਗਰੇਵਾਲ gippy grewal ਨੇ ਨਿਰਦੇਸ਼ਨ ਦੇ ਖੇਤਰ 'ਚ ਵੀ ਆਪਣਾ ਬੋਲ ਬਾਲਾ ਕਾਇਮ ਕੀਤਾ ਹੈ। ਗਿਪੀ ਗਰੇਵਾਲ 'ਅਰਦਾਸ', 'ਮੰਜੇ ਬਿਸਤਰੇ 2' ਤੇ 'ਮਰ ਗਏ ਓਏ ਲੋਕੋ' punjabi film ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ| ਹੁਣ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਆਪਣੀ ਅਗਲੀ ਫ਼ਿਲਮ 'ਅਰਦਾਸ 2' ਬਣਾਉਣ ਜਾ ਰਹੇ ਹਨ ਜਿਸ ਬਾਰੇ ਉਹਨਾਂ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝਾ ਕਰ ਕੇ ਦਿੱਤੀ|

https://www.instagram.com/p/BoVeehpDCof/?taken-by=gippygrewal

ਜਿੱਥੇ 'ਅਰਦਾਸ 2' punjabi film ਦੀ ਕਹਾਣੀ ਖੁਦ ਗਿੱਪੀ ਗਰੇਵਾਲ gippy grewal ਨੇ ਹੀ ਲਿਖੀ ਹੈ ਓਥੇ ਹੀ ਇਸਨੂੰ ਡਾਇਰੈਕਟ ਵੀ ਉਹ ਖੁਦ ਹੀ ਕਰ ਰਹੇ ਹਨ। ਦੱਸ ਦੇਈਏ ਕਿ 'ਮੰਜੇ ਬਿਸਤਰੇ 2' ਵੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਹੀ ਤਿਆਰ ਹੋ ਰਹੀ ਹੈ। ਦੱਸਣਯੋਗ ਹੈ ਕਿ 'ਅਰਦਾਸ' ਫਿਲਮ ਵੀ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਹੇਠ ਹੀ ਤਿਆਰ ਹੋਈ ਸੀ।

ਫਿਲਮ ਦੀ ਕਹਾਣੀ ਨਸ਼ੇ, ਖੁਦਕੁਸ਼ੀਆਂ, ਭਰੂਣ ਹੱਤਿਆ ਵਰਗੇ ਵਿਸ਼ਿਆਂ 'ਤੇ ਆਧਾਰਿਤ ਸੀ। ਫ਼ਿਲਮ ਅਰਦਾਸ ਨੂੰ ਵੀ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ ਉਮੀਦ ਹੈ ਗਿਪੀ ਗਰੇਵਾਲ gippy grewal ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਅਰਦਾਸ 2 ਨੂੰ ਉਹਨਾਂ ਹੀ ਪਿਆਰ ਮਿਲੇਗਾ|

You may also like