ਗਿੱਪੀ ਗਰੇਵਾਲ ਦੀ ਇੰਸਟਾ ਰੀਲ ਨੂੰ ਖਰਾਬ ਕਰਦੇ ਹੋਏ ਸ਼ਰਾਰਤੀ ਸ਼ਿੰਦੇ ਨੇ ਕੁਝ ਇਸ ਤਰ੍ਹਾਂ ਪਾਈ ਖੱਪ, ਦੇਖੋ ਇਹ ਵੀਡੀਓ

written by Lajwinder kaur | August 18, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ (gippy grewal) ਜੋ ਕਿ ਆਪਣੀ ਮਿਊਜ਼ਿਕ ਐਲਬਮ #LimitedEdition ਪਹਿਲੇ ਟਰੈਕ ‘ਹਥਿਆਰ-2’ (Hathyar 2 ) ਦੇ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਇਸ ਗੀਤ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚੱਲਦੇ ਗਿੱਪੀ ਗਰੇਵਾਲ ਆਪਣੇ ਗੀਤ ਉੱਤੇ ਇੰਸਟਾ ਰੀਲ ਬਣੀ। ਪਰ ਉਨ੍ਹਾਂ ਦੇ ਵਿਚਕਾਰਲੇ ਪੁੱਤਰ ਸ਼ਿੰਦਾ ਨੇ ਆਪਣੀ ਸ਼ਰਾਰਤਾਂ ਦੇ ਨਾਲ ਵੀਡੀਓ ਨੂੰ ਖਰਾਬ ਕਰ ਦਿੱਤਾ।

Gippy-Grewal-limited Edition image source- instagram

ਹੋਰ ਪੜ੍ਹੋ : ਅਦਾਕਾਰਾ ਸ਼ਰਧਾ ਆਰੀਆ ਨੇ ਆਪਣੀ ਸਹੇਲੀਆਂ ਦੇ ਨਾਲ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਬਰਥਡੇਅ, ਕਰੀਨਾ ਕਪੂਰ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

ਹੋਰ ਪੜ੍ਹੋ : ਰਣਜੀਤ ਬਾਵਾ ਤੇ ਗੁਰਲੇਜ ਅਖਤਰ ਦੇ ਆਉਣ ਵਾਲੇ ਨਵੇਂ ਗੀਤ 'Ghungru' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

feature image of gippy grewal with son-min image source- instagram

ਵੀਡੀਓ ‘ਚ ਦੇਖ ਸਕਦੇ ਹੋ ਗਿੱਪੀ ਗਰੇਵਾਲ ਆਪਣੇ ਗੀਤ ਉੱਤੇ ਅਦਾਕਾਰੀ ਕਰ ਰਹੇ ਨੇ ਪਰ ਸ਼ਿੰਦਾ ਪਿੱਛੋ ਆ ਕੇ ਵੀਡੀਓ ਚ ਪੂਰੀ ਖੱਪ ਪਾ ਕੇ ਰੀਲ ਦੀ ਐਸੀ ਕੀ ਤੈਸੀ ਫੇਰ ਦਿੰਦਾ ਹੈ। ਜਦੋਂ ਗਿੱਪੀ ਗਰੇਵਾਲ ਨੂੰ ਪਤਾ ਚੱਲਦਾ ਹੈ ਤਾਂ ਸ਼ਿੰਦੇ ਦੀਆਂ ਸ਼ਰਾਰਤਾਂ ਨੂੰ ਦੇਖ ਕੇ ਉਨ੍ਹਾਂ ਦੀ ਵੀ ਹਾਸੀ ਨਿਕਲ ਜਾਂਦੀ ਹੈ।

 

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਹੈ- ‘ਸ਼ਿੰਦਾ ਨਹੀਂ ਟੱਲਦਾ’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਤੇ ਵਧੀਆ ਐਕਟਰ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਅਰਦਾਸ ਤੇ ਅਰਦਾਸ ਕਰਾਂ ਵਰਗੀ ਬਾਕਮਾਲ ਫ਼ਿਲਮਾਂ ਦੇ ਨਾਲ ਪੰਜਾਬੀ ਸਿਨੇਮਾਂ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਦਿੱਤਾ ਹੈ।

 

0 Comments
0

You may also like