ਗਿੱਪੀ ਗਰੇਵਾਲ ਨੇ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨਾਲ ਸਾਂਝਾ ਕੀਤਾ ਇਹ ਵੀਡੀਓ,ਇਕੱਠੇ ਕਰ ਰਹੇ ਨੇ ਕੰਮ
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਗਲੇ ਸਾਲ ਆਉਣ ਵਾਲੀ ਫ਼ਿਲਮ ਇੱਕ ਸੰਧੂ ਹੁੰਦਾ ਸੀ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਜਿਹੜੀ ਕਿ ਫੁੱਲ ਐਕਸ਼ਨ ਡਰਾਮਾ ਫ਼ਿਲਮ ਹੋਣ ਵਾਲੀ ਹੈ। ਰਾਕੇਸ਼ ਮਹਿਤਾ ਦੇ ਨਿਰਦੇਸ਼ਨ 'ਚ ਫ਼ਿਲਮਾਈ ਜਾ ਰਹੀ ਫ਼ਿਲਮ 'ਚ ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੀ ਦੇਖ ਰੇਖ 'ਚ ਸਾਰੇ ਐਕਸ਼ਨ ਸੀਨ ਸ਼ੂਟ ਕੀਤੇ ਜਾ ਰਹੇ ਹਨ। ਗਿੱਪੀ ਗਰੇਵਾਲ ਨੇ ਹੁਣ ਸ਼ਾਮ ਕੌਸ਼ਲ, ਰਾਕੇਸ਼ ਮਹਿਤਾ ਅਤੇ ਆਪਣੀ ਬਾਕੀ ਟੀਮ ਨਾਲ ਇੱਕ ਸ਼ਾਨਦਾਰ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਗਿੱਪੀ ਗਰੇਵਾਲ ਦੇ ਸੱਜੇ ਖੱਬੇ ਫ਼ਿਲਮ ਨਿਰਦੇਸ਼ਕ ਅਤੇ ਐਕਸ਼ਨ ਡਾਇਰੈਕਟਰ ਆਉਂਦੇ ਨਜ਼ਰ ਆ ਰਹੇ ਹਨ।
ਗਿੱਪੀ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ 'ਮੇਰੇ ਸਭ ਤੋਂ ਮਨ ਪਸੰਦ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਜੀ ਦੇ ਨਾਲ,ਡਾਕਾ ਤੇ ਇੱਕ ਸੰਧੂ ਹੁੰਦਾ ਸੀ 'ਚ ਖੜਕੂ ਡਾਂਗ' ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੇ ਪੁਰਾਣੇ ਗਾਣੇ ਦੀ ਲਾਈਨ ਦਾ ਵੀ ਜ਼ਿਕਰ ਕੀਤਾ ਹੈ।
ਹੋਰ ਵੇਖੋ : ਗਿੱਪੀ ਗਰੇਵਾਲ ਗਾਣਿਆਂ ਤੇ ਫ਼ਿਲਮਾਂ ਤੋਂ ਬਾਅਦ ਹੁਣ ਲੈ ਕੇ ਆ ਰਹੇ ਨੇ ਵੈੱਬ ਸੀਰੀਜ਼
ਇੱਕ ਸੰਧੂ ਹੁੰਦਾ ਸੀ 'ਚ ਗਿੱਪੀ ਗਰੇਵਾਲ ਦਾ ਸਾਥ ਗਾਇਕ ਰੌਸ਼ਨ ਪ੍ਰਿੰਸ ਅਤੇ ਬੱਬਲ ਰਾਏ ਵੀ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ 'ਚ ਫੀਮੇਲ ਲੀਡ ਨੇਹਾ ਸ਼ਰਮਾ ਵੱਲੋਂ ਨਿਭਾਇਆ ਜਾਵੇਗਾ ਅਤੇ ਗਾਇਕ ਤੇ ਸਮਾਜ ਸੇਵਕ ਅਨਮੋਲ ਕਵਾਤਰਾ ਵੀ ਡੈਬਿਊ ਕਰਨਗੇ। ਇੱਕ ਸੰਧੂ ਹੁੰਦਾ ਸੀ ਫ਼ਿਲਮ 2020 'ਚ 21 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਹਾਲ 1 ਨਵੰਬਰ ਨੂੰ ਆ ਰਹੀ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਦੀ ਫ਼ਿਲਮ ਡਾਕਾ ਦਾ ਪ੍ਰਮੋਸ਼ਨ ਵੀ ਜਲਦ ਸ਼ੁਰੂ ਹੋਵੇਗਾ। ਗਿੱਪੀ ਵੱਲੋਂ ਕਈ ਤਸਵੀਰਾਂ ਵੀ ਡਾਕਾ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਗਈਆਂ ਹਨ।