ਪਹਿਲੀ ਜਮਾਤ ‘ਚ ਪੜ੍ਹਨ ਵਾਲੀ ਕੁੜੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੀ ਦਿਲ ਛੂਹ ਲੈਣ ਵਾਲੀ ਚਿੱਠੀ

written by Shaminder | August 02, 2022

ਪ੍ਰਧਾਨ ਮੰਤਰੀ ਨਰੇਂਦਰ ਮੋਦੀ (p m narendra modi) ਨੂੰ ਪਹਿਲੀ ਜਮਾਤ ‘ਚ ਪੜ੍ਹਨ ਵਾਲੀ ਕੁੜੀ ਨੇ ਚਿੱਠੀ ਲਿਖੀ ਹੈ । ਇਸ ਚਿੱਠੀ ‘ਚ ਉਸ ਨੇ ਲਿਖਿਆ ਕਿ ''ਮੇਰਾ ਨਾਂ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਮੋਦੀ ਜੀ, ਤੁਸੀਂ ਮਹਿੰਗਾਈ ਵਿੱਚ ਭਾਰੀ ਵਾਧਾ ਕੀਤਾ ਹੈ। ਇੱਥੋਂ ਤੱਕ ਕਿ ਮੇਰੀ ਪੈਨਸਿਲ ਅਤੇ ਰਬੜ (ਇਰੇਜ਼ਰ) ਵੀ ਮਹਿੰਗੇ ਹੋ ਗਏ ਹਨ ਅਤੇ ਮੈਗੀ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ।

PM Narendra Modi praises Indian-origin boy who sings patriotic song on his arrival in Germany's Berlin Image Source: Twitter

ਹੋਰ ਪੜ੍ਹੋ : ਮਨਕਿਰਤ ਔਲਖ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ‘ਚ ਗਾਈ ਵੀਰ ਰਸ ਦੇ ਨਾਲ ਭਰਪੂਰ ਵਾਰ, ਵੇਖੋ ਵੀਡੀਓ

ਹੁਣ ਮੇਰੀ ਮਾਂ ਪੈਨਸਿਲ ਮੰਗਣ 'ਤੇ ਮੈਨੂੰ ਕੁੱਟਦੀ ਹੈ। ਮੈਂ ਕੀ ਕਰਾਂ? ਦੂਜੇ ਬੱਚੇ ਮੇਰੀ ਪੈਨਸਿਲ ਚੋਰੀ ਕਰ ਲੈਂਦੇ ਹਨ।” ਛੋਟੀ ਜਿਹੀ ਇਸ ਬੱਚੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੀ ਗਈ ਇਹ ਚਿੱਠੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।

kriti dubey letter

ਹੋਰ ਪੜ੍ਹੋ : ਗੀਤਕਾਰ ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੀਐੱਮ ਮਾਨ ਤੋਂ ਕੀਤੀ ਸੁਰੱਖਿਆ ਦੀ ਮੰਗ

ਇਸ ਬੱਚੀ ਨੇ ਹਿੰਦੀ ‘ਚ ਲਿਖੀ ਇਸ ਚਿੱਠੀ ‘ਚ ਖੁਦ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਜ਼ਿਕਰ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਇਸ ਬੱਚੀ ਦੀ ਇਹ ਚਿੱਠੀ ਲਗਾਤਾਰ ਵਾਇਰਲ ਹੋ ਰਹੀ ਹੈ । ਮਹਿੰਗਾਈ ਨੇ ਜਿੱਥੇ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ੳੁੱਥੇ ਹੀ ਬੱਚੇ ਵੀ ਵੱਧਦੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ ।

PM Modi

ਵੱਧਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਭੰਨ ਕੇ ਰੱਖ ਦਿੱਤਾ ਹੈ ।ਹਰ ਕੋਈ ਮਹਿੰਗਾਈ ਕਾਰਨ ਪ੍ਰੇਸ਼ਾਨ ਹੈ ਅਤੇ ਆਮ ਲੋਕਾਂ ਦਾ ਬਜਟ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਮਹਿੰਗਾਈ ਤੋਂ ਪਰੇਸ਼ਾਨ ਇਸ ਛੋਟੀ ਜਿਹੀ ਬੱਚੀ ਦੀ ਇਸ ਸਮੱਸਿਆ ਦਾ ਹੱਲ ਕਿਵੇਂ ਨਿਕਲੇਗਾ।

 

View this post on Instagram

 

A post shared by SirfPanjabiyat (@sirfpanjabiyat)

You may also like