ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ, ਦੁਬਈ ‘ਚ ਇਨ੍ਹਾਂ ਬੱਚੀਆਂ ਨੇ ‘ਮਾਂ ਤੁਝੇ ਸਲਾਮ ਗੀਤ’ ਗਾ ਕੇ ਏ.ਆਰ ਰਹਿਮਾਨ ਨੂੰ ਦਿੱਤਾ ਸੀ ਖ਼ਾਸ ਮਾਣ

written by Lajwinder kaur | July 11, 2022

1000 All-Girl Choir pay tribute to A.R. Rahman: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ, ਨਵੀਆਂ ਵੀਡੀਓਜ਼ ਦੇ ਨਾਲ ਪੁਰਾਣੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓਜ਼ ਭਾਵੇਂ ਪੁਰਾਣੀਆਂ ਕਿਉਂ ਨਾ ਹੋਣ, ਪਰ ਫਿਰ ਵੀ ਉਹ ਦਰਸ਼ਕਾਂ ਦੇ ਧਿਆਨ ਆਪਣੇ ਵੱਲ ਹਮੇਸ਼ਾ ਖਿੱਚਦੀਆਂ ਹਨ। ਅਜਿਹਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦੁਬਈ ਦਾ ਹੈ ਜਿਸ ਚ ਕੁਝ ਬੱਚੀਆਂ ਏ.ਆਰ ਰਹਿਮਾਨ ਦਾ ਸੁਪਰ ਹਿੱਟ ਦੇਸ਼ ਭਗਤੀ ਵਾਲਾ ਗੀਤ ਮਾਂ ਤੁਝੇ ਸਲਾਮ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

inside image of student

ਹੋਰ ਪੜ੍ਹੋ : ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ, ਦੇਖੋ ਰੇਨਬੋ-ਥੀਮ ਵਾਲੀ ਬਰਥਡੇ ਪਾਰਟੀ ਦੀਆਂ ਤਸਵੀਰਾਂ

inside image of bollywood dubai

ਜੀ ਹਾਂ ਇਹ ਵੀਡੀਓ ਉਸ ਸਮੇਂ ਦਾ ਜਦੋਂ ਏ.ਆਰ ਰਹਿਮਾਨ ਇੱਕ ਖ਼ਾਸ ਪ੍ਰੋਗਰਾਮ ਦੇ ਦੌਰਾਨ ਦੁਬਈ ਪਹੁੰਚੇ ਸਨ। ਜੀ ਹਾਂ ਉਹ ਸਾਲ 2018 ਚ 26 ਜਨਵਰੀ ਦੇ ਮੌਕੇ ਤੇ ਦੁਬਈ ਦੇ ਬਾਲੀਵੁੱਡ ਪਾਰਕ-ਦੁਬਈ 'ਚ ਪਹੁੰਚੇ ਸਨ। ਜਿਸ ਕਰਕੇ ਲੈਜੇਂਡ ਏ.ਆਰ ਰਹਿਮਾਨ ਨੂੰ ਮਾਣ ਤੇ ਸਤਿਕਾਰ ਦੇਣ ਲਈ 1000 ਹਰ ਵਰਗ ਦੀਆਂ ਬੱਚੀਆਂ ਨੇ ਮਾਂ ਤੁਝੇ ਸਲਾਮ ਦੇਸ਼ ਭਗਤੀ ਗੀਤ ਗਾਇਆ ਸੀ। ਇਹ ਵੀਡੀਓ ਦੇਖ ਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ। ਹਰ ਕੋਈ ਇਸ ਪੇਸ਼ਕਸ਼ ਨੂੰ ਤਿਆਰ ਕਰਨ ਵਾਲੇ ਅਤੇ ਇਨ੍ਹਾਂ ਬੱਚੀਆਂ ਦੀਆਂ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾਉਂਦੇ। ਇੱਕ ਵਾਰ ਫਿਰ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

inside image of dubai students

ਏ ਆਰ ਰਹਿਮਾਨ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਹਨ। ਉਨ੍ਹਾਂ ਦੀ ਝੋਲੀ ਅਵਾਰਡਸ ਦੇ ਨਾਲ ਭਰੀ ਪਈ ਹੈ। ਆਸਕਰ ਐਵਾਰਡ ਜੇਤੂ ਸੰਗੀਤਕਾਰ ਏ ਆਰ ਰਹਿਮਾਨ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਉਨ੍ਹਾਂ ਨੇ ਅਣਗਣਿਤ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

 

 

View this post on Instagram

 

A post shared by Indian singers (@indiansoulvoice)

You may also like